DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈ-ਪੋਸ਼ ਮਸ਼ੀਨਾਂ ਕਾਰਨ ਰਾਸ਼ਨ ਕਾਰਡ ਧਾਰਕ ਪ੍ਰੇਸ਼ਾਨ

ਘੰਟਿਆਂਬੱਧੀ ੳੁਡੀਕ ਤੋਂ ਲਾਭਪਾਤਰੀ ਅੌਖੇ; ਸੰਘਰਸ਼ ਦੀ ਚਿਤਾਵਨੀ ਦਿੱਤੀ

  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦੇ ਹੋਏ ਡਿਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਹੋਰ।
Advertisement

ਖ਼ੁਰਾਕ ਸਪਲਾਈ ਵਿਭਾਗ ਵੱਲੋਂ ਰਾਸ਼ਨ ਦੀ ਵੰਡ ਲਈ ਡਿਪੂ ਹੋਲਡਰਾਂ ਨੂੰ ਜ਼ਾਰੀ ਕੀਤੀਆਂ ਈ-ਪੋਸ਼ ਮਸ਼ੀਨਾਂ, ਕੰਡੇ ਅਤੇ ਵਿਭਾਗ ਦੇ ਨਵੇਂ ਫੁਰਮਾਨ ਆਮ ਲੋਕਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣੇ ਹੋਏ ਹਨ । ਪੰਜਾਬ ਵਿੱਚ ਸਾਢੇ 18 ਹਜ਼ਾਰ ਰਾਸ਼ਨ ਡਿਪੂ ਹਨ ਅਤੇ 40 ਲੱਖ ਪਰਿਵਾਰ ਮੁਫ਼ਤ ਰਾਸ਼ਨ ਦਾ ਲਾਭ ਉਠਾਉਂਦੇ ਹਨ। ਪੰਜਾਬ ਦੇ ਲਾਭਪਾਤਰੀਆਂ ਨੂੰ ਪ੍ਰਤੀ ਜੀਅ 5 ਕਿੱਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਹਰ ਤਿੰਨ ਮਹੀਨੇ ਬਾਅਦ 15 ਕਿੱਲੋ ਮੁਫ਼ਤ ਅਨਾਜ਼ ਦਿੱਤਾ ਜਾਂਦਾ ਹੈ।

ਡਿਪੂ ਹੋਲਡਰਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਡਿਪੂ ਹੋਲਡਰਾਂ ਵੱਲੋਂ ਤਿੰਨ ਮਹੀਨੇ ਦਾ ਅਨਾਜ ਇੱਕੋ ਪਰਚੀ ਕੱਟ ਕੇ ਦਿੱਤਾ ਜਾ ਰਿਹਾ ਹੈ ਪਰ ਹੁਣ ਤਿੰਨ ਮਹੀਨੇ ਦੇ ਅਨਾਜ ਲਈ ਤਿੰਨ ਪਰਚੀਆਂ ਵੱਖ-ਵੱਖ ਕੱਟਣੀਆਂ ਪੈ ਰਹੀਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਇਸ ਮਹੀਨੇ ਦਿੱਤੀ ਜਾ ਰਹੀ ਫੂਡ ਕਿੱਟ ਲਈ ਇਕ ਹੋਰ ਪਰਚੀ ਵੱਖਰੇ ਤੌਰ ’ਤੇ ਕੱਟੀ ਜਾ ਰਹੀ ਹੈ। ਇਸ ਸਾਰੇ ਵਰਤਾਰੇ ਵਿਚ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਸਰਕਾਰ ਦੀ ਅਖੌਤੀ ਆਧੁਨਿਕ ਈ-ਪੋਸ਼ ਮਸ਼ੀਨ ਅਤੇ ਕੰਡੇ ਬਣੇ ਹੋਏ ਹਨ।

Advertisement

ਰਾਸ਼ਨ ਕਾਰਡ ਡਿਪੂ ਹੋਲਡਰਾਂ ਦੀ ਜਥੇਬੰਦੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਤੇ ਰਾਸ਼ਨ ਕਾਰਡ ਧਾਰਕ ਹੋਲਡਰਾਂ ਨੇ ਮੰਗ ਕੀਤੀ ਕਿ ਈ-ਪੋਸ਼ ਮਸ਼ੀਨਾਂ ਅਤੇ ਕੰਡਿਆਂ ਨੂੰ ਅਪਡੇਟ ਕੀਤਾ ਜਾਵੇ, ਲਾਭਪਾਤਰੀਆਂ ਨੂੰ ਹਰ ਮਹੀਨੇ ਦੀ ਪਰਚੀ ਨਾਲ ਫੂਡ ਕਿੱਟ ਦਿੱਤੀ ਜਾਵੇ ਅਤੇ ਰਾਸ਼ਨ ਕਾਰਡਾਂ ਵਿੱਚ ਪਰਿਵਾਰ ਦੇ ਜੀਆਂ ਦੇ ਨਾਮ ਚੜਾਏ ਜਾਣ ਨਹੀਂ ਤਾਂ ਆਉਂਦੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Advertisement

Advertisement
×