ਪ੍ਰੇਰਨਾਸ੍ਰੋਤ

ਚੱਠਾ ਨਨਹੇੜਾ ਦੀ ਰਾਜਿੰਦਰ ਕੌਰ ਔਰਤਾਂ ਲਈ ਬਣੀ ਚਾਨਣਾ ਮੁਨਾਰਾ

ਚੱਠਾ ਨਨਹੇੜਾ ਦੀ ਰਾਜਿੰਦਰ ਕੌਰ ਔਰਤਾਂ ਲਈ ਬਣੀ ਚਾਨਣਾ ਮੁਨਾਰਾ

ਰਾਜਿੰਦਰ ਕੌਰ ਵੱਲੋਂ ਲਗਾਏ ਸਟਾਲ ’ਤੇ ਵਿਕਰੀ ਲਈ ਪਏ ਉਤਪਾਦ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਗਸਤ

ਪੰਜਾਬ ਸਰਕਾਰ ਵੱਲੋਂ ਸਵੈ-ਸਹਾਇਤਾ ਗਰੁੱਪਾਂ ਨੂੰ ਪ੍ਰਫੁਲੱਤ ਕਰਕੇ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਵਧਾਏ ਗਏ ਕਦਮਾਂ ਨਾਲ ਬਹੁਤ ਸਾਰੀਆਂ ਪੇਂਡੂ ਖੇਤਰ ਦੀਆਂ ਅਜਿਹੀਆਂ ਮਹਿਲਾਵਾਂ ਵੀ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਔਰਤਾਂ ਵਿੱਚੋਂ ਸੁਨਾਮ ਬਲਾਕ ਦੇ ਪਿੰਡ ਚੱਠਾ ਨਨਹੇੜਾ ਦੀ ਰਾਜਿੰਦਰ ਕੌਰ ਵੀ ਹੈ ਜੋ ਕਿ ਕਿਰਤ ਸਵੈ-ਸਹਾਇਤਾ ਦੀ ਮੈਂਬਰ ਬਣ ਕੇ ਆਪਣੇ ਵਰਗੀਆਂ ਹੋਰ ਔਰਤਾਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ।

ਸਰੀਰਕ ਤੌਰ ਤੇ 50 ਫੀਸਦੀ ਅਪਾਹਜ ਅਤੇ ਅੱਠਵੀਂ ਤੱਕ ਪੜ੍ਹੀ ਰਾਜਿੰਦਰ ਕੌਰ ਪਹਿਲਾਂ ਆਪਣੇ ਪਤੀ ਨਾਲ ਖੇਤਾਂ ਵਿੱਚ ਦਿਹਾੜੀ ਕਰਦੀ ਸੀ ਪਰ ਹੁਣ ਉਸ ਨੇ ਮਿਸ਼ਨ ਆਜੀਵਿਕਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਸਵੈ-ਸਹਾਇਤਾ ਸਮੂਹ ਨਾਲ ਜੁੜ ਕੇ ਉਸ ਨੇ ਬੱਚਤ ਕਰਨਾ ਸਿੱਖਿਆ ਅਤੇ ਮਿਸ਼ਨ ਆਜੀਵਿਕਾ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਸਰਫ, ਅਚਾਰ, ਸਾਬਣ ਅਤੇ ਮਸਾਲੇ ਬਣਾਉਣ ਲਈ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਕਿਰਤ ਸਵੈ-ਸਹਾਇਤਾ ਸਮੂਹ ਤੋਂ ਕਰਜ਼ਾ ਲਿਆ। ਹੁਣ ਤੱਕ ਰਜਿੰਦਰ ਕੌਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ, ਆਜੀਵਿਕਾ ਮੇਲੇ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਜ਼ਿਲ੍ਹਾ ਪੱਧਰੀ ਕਿਸਾਨ ਭਲਾਈ ਕਮੇਟੀ ਦੀ ਮੀਟਿੰਗ

ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਿਸਾਨ ਭਲਾਈ ਕਮੇਟੀ ਦੀ ਦੂਜੀ ਮੀਟਿੰਗ ਹੋਈ, ਜਿਸ ਵਿਚ ਸਮੂਹ ਕਿਸਾਨ ਮੈਂਬਰਾਂ ਵਲੋਂ ਏਜੰਡੇ ਮੁਤਾਬਕ ਵਿਚਾਰ ਚਰਚਾ ਕੀਤੀ ਗਈ। ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਵਲੋਂ ਸਮੂਹ ਐਕਟਿਵ ਸੈਲਫ ਹੈਲਪ ਗਰੁੱਪਾਂ/ਐੱਫਪੀ ਓਜ਼ ਅਤੇ ਰਜਿਸਟਰਡ ਕੋ ਆਪਰੇਟਿਵ ਸੁਸਾਇਟੀਜ਼ ਵਲੋਂ ਬਣਾਏ ਜਾਣ ਵਾਲੇ ਉਤਪਾਦਾਂ ਦੀ ਮਾਰਕੀਟਿੰਗ ਪੰਜਾਬ ਐਗਰੋ ਨਾਲ ਮਿਲ ਕੇ ਕਰਵਾਉਣ ਸਬੰਧੀ ਵਿਉਂਤਬੰਦੀ ਉਲੀਕੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All