DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rajinder Deepa Bail: ਕਾਂਗਰਸੀ ਆਗੂ ਤੇ ਪੀੜਤ ਪਰਿਵਾਰ ਦੇ ਤਿੰਨ ਰਿਸ਼ਤੇਦਾਰਾਂ ਨੂੰ ਜ਼ਮਾਨਤ

ਰਾਜਿੰਦਰ ਦੀਪਾ ਦੀ ਪਟਿਆਲਾ ਜੇਲ੍ਹ ਅਤੇ ਤਿੰਨ ਦੀ ਸੰਗਰੂਰ ਜੇਲ੍ਹ ’ਚੋਂ ਹੋਈ ਰਿਹਾਈ

  • fb
  • twitter
  • whatsapp
  • whatsapp
Advertisement

Rajinder Deepa Bail: ਪਿੰਡ ਕਨੋਈ ’ਚ ਸਨਮਦੀਪ ਸਿੰਘ ਦੀ ਖ਼ੁਦਕੁਸ਼ੀ ਦੇ ਰੋਸ ਵਜੋਂ ਸਿਵਲ ਹਸਪਤਾਲ ਦੇ ਮੁਰਦਾਘਰ ਅੱਗੇ ਧਰਨੇ ਤੋਂ ਹਿਰਾਸਤ ’ਚ ਲਏ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਪੀੜਤ ਪਰਿਵਾਰ ਦੇ ਤਿੰਨ ਰਿਸ਼ਤੇਦਾਰ ਅੱਜ ਜ਼ਮਾਨਤ ’ਤੇ ਰਿਹਾਅ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸੰਗਰੂਰ ਪੁਲੀਸ ਨੇ ਮ੍ਰਿਤਕ ਦੇ ਮਾਪਿਆਂ, ਦਾਦਾ-ਦਾਦੀ ਸਣੇ ਕਰੀਬ 10 ਜਣਿਆਂ ਨੂੰ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਹਿਰਾਸਤ ’ਚ ਲੈ ਕੇ ਸੰਗਰੂਰ ਜੇਲ੍ਹ ਭੇਜ ਦਿੱਤਾ ਸੀ, ਜਿਨ੍ਹਾਂ ਦੀ ਅਗਲੇ ਦਿਨ 2 ਅਕਤੂਬਰ ਨੂੰ ਰਿਹਾਈ ਹੋ ਗਈ ਸੀ। ਪੀੜਤ ਪਰਿਵਾਰ ਪੁਲੀਸ ਵੱਲੋਂ ਦਰਜ ਕੇਸ ਵਿਚ ਐੱਸ ਸੀ/ਐੱਸ ਟੀ ਐਕਟ ਦੀ ਧਾਰਾ ਲਗਾਉਣ ਦੀ ਮੰਗ ਨੂੰ ਲੈ ਕੇ ਮੁਰਦਾਘਰ ਅੱਗੇ ਧਰਨੇ ’ਤੇ ਬੈਠਾ ਸੀ।

ਇਸ ਦੌਰਾਨ ਪੁਲੀਸ ਵਲੋਂ ਕਾਂਗਰਸੀ ਆਗੂ ਰਾਜਿੰਦਰ ਉਰਫ਼ ਦੀਪਾ ਵਾਸੀ ਸੁਨਾਮ, ਬਲਕਾਰ ਸਿੰਘ ਵਾਸੀ ਧਨੌਲਾ ਜ਼ਿਲ੍ਹਾ ਬਰਨਾਲਾ, ਸੁਖਦੇਵ ਸਿੰਘ ਵਾਸੀ ਭਲਵਾਨ ਅਤੇ ਲਵਪ੍ਰੀਤ ਸਿੰਘ ਉਰਫ਼ ਲਵਦੀਪ ਸਿੰਘ ਵਾਸੀ ਪਿੰਡ ਮਹਿਲਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਨੂੰ ਅਦਾਲਤ ਵਲੋਂ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਰਾਜਿੰਦਰ ਦੀਪਾ ਨੂੰ ਪਟਿਆਲਾ ਜੇਲ੍ਹ ਤਬਦੀਲ ਕਰ ਦਿੱਤਾ ਸੀ ਜਦੋਂ ਕਿ ਬਾਕੀ ਤਿੰਨ ਜਣੇ ਸੰਗਰੂਰ ਜੇਲ੍ਹ ’ਚ ਬੰਦ ਸਨ। ਅੱਜ ਸ਼ਾਮ ਨੂੰ ਰਾਜਿੰਦਰ ਦੀਪਾ, ਬਲਕਾਰ ਸਿੰਘ, ਸੁਖਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵਦੀਪ ਸਿੰਘ ਨੂੰ ਅਦਾਲਤ ਵਲੋਂ ਜ਼ਮਾਨਤ ਮਿਲ ਗਈ ਹੈ ਜਿਸ ਮਗਰੋਂ ਰਾਜਿੰਦਰ ਦੀਪਾ ਦੀ ਪਟਿਆਲਾ ਜੇਲ੍ਹ ਅਤੇ ਬਾਕੀ ਤਿੰਨਾਂ ਦੀ ਸੰਗਰੂਰ ਜੇਲ੍ਹ ’ਚੋਂ ਰਿਹਾਈ ਹੋ ਗਈ ਹੈ।

Advertisement

ਉਧਰ ਪਟਿਆਲਾ ਜੇਲ੍ਹ ਵਿਚੋਂ ਦੇਰ ਸ਼ਾਮ ਰਿਹਾਅ ਹੋਣ ਮਗਰੋਂ ਰਾਜਿੰਦਰ ਦੀਪਾ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਧੱਕੇਸ਼ਾਹੀ ਤਾਂ ਮੁਗਲ ਕਾਲ ਵੇਲੇ ਵੀ ਨਹੀਂ ਹੋਈ ਸੀ, ਏਥੇ ਤਾਂ ਮਾਤਾ-ਪਿਤਾ ਅਤੇ ਬਜ਼ੁਰਗ ਦਾਦਾ-ਦਾਦੀ ਨੂੰ ਮ੍ਰਿਤਕ ਦਾ ਮੂੰਹ ਵੇਖਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਅੰਤਿਮ ਸੰਸਕਾਰ ਦੀਆਂ ਰਸਮਾਂ ਕਰਨ ਦਿੱਤੀਆਂ ਗੲਂੀਆਂ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨਾਲ ਪਹਿਲਾਂ ਵੀ ਖੜ੍ਹੇ ਸੀ ਅਤੇ ਹੁਣ ਵੀ ਖੜ੍ਹੇ ਹਨ। ਜਿਥੇ ਕਿਤੇ ਵੀ ਕਿਸੇ ਨਾਲ ਧੱਕਾ ਹੋਵੇਗਾ, ਉਸ ਧੱਕੇ ਖਿਲਾਫ਼ ਡਟ ਕੇ ਖੜ੍ਹਨਗੇ।

Advertisement

Advertisement
×