ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਜੁਲਾਈ

ਇੱਥੇ ਬੀਤੀ ਰਾਤ ਆਏ ਤੇਜ਼ ਝੱਖੜ ਤੋਂ ਬਾਅਦ ਸਵੇਰ ਤੱਕ ਪਈ ਬਾਰਸ਼ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਇੱਥੇ ਪੂਰੇ ਹਫਤੇ ’ਚ ਤਾਪਮਾਨ 42 ਡਿਗਰੀ ਤੋਂ ਵੱਧ ਪਹੁੰਚਣ ਕਰਕੇ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ। ਅੱਜ ਦੁਪਿਹਰੇ ਤਾਪਮਾਨ ਬਾਰਸ਼ ਕਰਕੇ 32 ਤੱਕ ਪਹੁੰਚ ਗਿਆ ਹੈ।  ਝੱਖੜ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ ਕੁਝ ਦਰੱਖਤ ਵੀ ਟੁੱਟ ਗਏ।  ਭਾਰੀ ਬਾਰਸ਼ ਪੈਣ ਕਰਕੇ ਕਿਸਾਨ ਖੇਤਾਂ ਵਿੱਚ ਨਰਮੇ ਅਤੇ ਝੋਨੇ ਦੀ ਫਸਲ ਕਾਸ਼ਤ ਕਰਨ ਦਾ ਕੰਮ ਨਿਬੇੜਣ ’ਚ ਸਫਲ ਹੋਣਗੇ। ਬਾਰਸ਼ ਕਰਕੇ ਸ਼ਹਿਰ ਦੀਆਂ ਨੀਵੀਆਂ ਥਾਵਾਂ ਅਤੇ ਟੁੱਟੀਆਂ ਸੜਕਾਂ ’ਚ ਪਾਣੀ ਭਰਨ ਕਰਕੇ ਲੰਘਣ ’ਚ ਔਖ ਆਈ। ਬਲਾਕ ਖੇਤੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਕਿਹਾ ਇਸ ਬਾਰਸ਼  ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਅੱਜ ਤੋਂ ਹੀ ਵਾਧੇ ਵਾਲੇ ਪਾਸੇ ਤੋਰ ਦੇਣਾ ਹੈ। ਉਨ੍ਹਾਂ ਮੀਂਹ ਨੂੰ ਫਸਲਾਂ ਲਈ ਲਾਹੇਬੰਦ ਸਾਬਤ ਹੋਵੇਗੀ। ਉਨ੍ਹਾਂ ਅਗਲੇ ਦਿਨਾਂ ’ਚ ਵੀ ਚੰਗਾ ਭਰਵਾਂ ਮੀਂਹ ਪੈਣ ਦੀ ਉਮੀਦ ਵੀ ਦਰਸਾਈ  ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All