DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi University: ਫੀਸਾਂ ’ਚ ਵਾਧੇ ਖ਼ਿਲਾਫ਼ ਉਪ ਕੁਲਪਤੀ ਦਫਤਰ ਅੱਗੇ ਪੱਕਾ ਮੋਰਚਾ

ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪੁੱਜੇ ਸਿਹਤ ਮੰਤਰੀ ਨੂੰ ਸਵਾਲ ਕੀਤੇ; ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਉਪ ਕੁਲਪਤੀ ਦਫਤਰ ਅੱਗੇ ਧਰਨਾ ਦਿੰਦੇ ਹੋਏ ਵਿਦਿਆਰਥੀ। ਫੋਟੋ: ਭੰਗੂ
Advertisement
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਫੀਸ ਵਾਧੇ ਵਿਰੋਧੀ ਫਰੰਟ’ ਦੀ ਅਗਵਾਈ ਹੇਠਾਂ ਅੱਜ ਉਪ ਕੁਲਪਤੀ ਦਫਤਰ ਦੇ ਮੂਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਏ ਸਿਹਤ ਵਿਭਾਗ ਦੇ ਸਮਾਗਮ ’ਚ ਸ਼ਾਮਲ ਹੋਣ ਮੌਕੇ ਉਨ੍ਹਾਂ ਨੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੂੰ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਕਰਜਾ ਮੁਆਫ਼ੀ, ਗਰਾਂਟ ’ਚ 6 ਫ਼ੀਸਦ ਸਾਲਾਨਾ ਵਾਧੇ ਅਤੇ ਹੋਰ ਹੋਸਟਲਾਂ ਦੀ ਉਸਾਰੀ ਦੇ ਵਾਅਦਿਆਂ ਦੀ ਪੂਰਤੀ ਨਾ ਹੋਣ ਸਬੰਧੀ ਸਵਾਲ ਕੀਤੇ। ਉਨ੍ਹਾਂ ਨੇ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿਤਾ ਗਿਆ।

ਸਿਹਤ ਮੰਤਰੀ ਨੇ ਭਾਵੇਂ ਇਹ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ, ਪਰ ਤਰਕ ਦਿੱਤਾ ਕਿ ਇਸ ਸਬੰਧੀ ਉਨ੍ਹਾਂ ਨੂੰ ਸਿੱਖਿਆ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮੈਡੀਕਲ ਸਿੱਖਿਆ ਨਾਲ ਸਬੰਧਤ ਕੋਈ ਵੀ ਮੰਗ ਹੈ ਤਾਂ ਵਿਦਿਆਰਥੀ ਉਨ੍ਹਾਂ ਨੂੰ ਦੱਸ ਸਕਦੇ ਹਨ, ਜਿਸ ਦਾ ਹੱਲ ਕੀਤਾ ਜਾਵੇਗਾ।

Advertisement

ਰੋਸ ਪ੍ਰਦਰਸ਼ਨ ’ਚ ਪੀ ਐੱਸ ਯੂ (ਲਲਕਾਰ) ਵਲੋਂ ਦਿਲਪ੍ਰੀਤ ਕੌਰ, ਪੀ ਐੱਸ ਯੂ ਤੋਂ ਵਕਸ਼ਿਤ ਗਰਗ, ਐੱਸ ਐੱਫ ਆਈ ਤੋਂ ਰਮਨਦੀਪ ਸਿੰਘ, ਪੀ ਐੱਸ ਐੱਫ ਤੋਂ ਗਗਨ, ਏ ਆਈ ਐੱਸ ਐੱਫ ਤੋਂ ਰਾਹੁਲ, ਡੀ ਐੱਸ ਓ ਤੋਂ ਪਾਰਸ, ਅਗਰਗਾਮੀ ਤੋਂ ਵਿਕਾਸ ਅਦਮ, ਪੀ ਆਰ ਐਸ ਯੂ ਤੋਂ ਕੇਸ਼ਵ ਸਮੇਤ ਹਰਪ੍ਰੀਤ ਸਿੰਘ ਅਤੇ ਕਮਲਦੀਪ ਸਿੰਘ ਨੇ ਵਪ ਸੰਬੋਧਨ ਕੀਤਾ।

Advertisement

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹੋਸਟਲ ਫੀਸਾਂ ਵਿੱਚ 30 ਤੋਂ 42 ਫ਼ੀਸਦ ਅਤੇ ਵਿਭਾਗੀ ਫੀਸਾਂ ਵਿੱਚ 10 ਫ਼ੀਸਦ ਤੋਂ ਲੈ ਕੇ 657 ਫ਼ੀਸਦ ਤੱਕ ਦੇ ਵਾਧੇ ਕੀਤੇ ਗਏ ਹਨ। ਫਿਲਮ ਮੇਕਿੰਗ ਵਿਭਾਗ ਵਿੱਚ ਫੀਸ 16 ਹਜ਼ਾਰ ਤੋਂ 122000, ਐੱਮ ਬੀ ਏ (ਇੰਟਰਨੈਸ਼ਨ ਬਿਜਨੈੱਸ) 2 63 ਲੱਖ ਤੋਂ 2 90 ਲੱਖ ਹੋ ਗਈ ਹੈ। ਐੱਮ ਪੀ ਟੀ ਦੀ ਫ਼ੀਸ 148000, ਬੀ ਟੈੱਕ ਦੀ ਫੀਸ 1,29,000 ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਹਰੇਕ ਦੀ ਪਹੁੰਚ ਯੋਗ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਵਿਦਿਆਰਥੀ ਆਗੂਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਬਜਟ 732 ਕਰੋੜ ਹੈ ਜਿਸ ਵਿੱਚ 397 ਕਰੋੜ ਸਰਕਾਰ ਦੀ ਗਰਾਂਟ ਵੀ ਸ਼ਾਮਲ ਹੈ ਤੇ 240 ਕਰੋੜ ਫੀਸਾਂ ਤੋਂ ਇਕੱਠਾ ਹੁੰਦਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜ਼ਾ ਵੀ ਹੈ ਤੇ 14 ਕਰੋੜ ਸਾਲਾਨਾ ਵਿਆਜ ਦੇ ਰੂਪ ’ਚ ਹੀ ਚਲਾ ਜਾਂਦਾ ਹੈ। ਮੁੱਖ ਮੰਤਰੀ ਵੱਲੋਂ ਸਾਰਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਅਜਿਹਾ ਨਹੀਂ ਹੋ ਸਕਿਆ, ਹਾਲਾਂਕਿ ਉਹ ਵੀ ਇਥੋਂ ਦੀ ਹੀ ਵਿਦਿਆਰਥੀ ਰਹਿ ਚੁੱਕੇ ਹਨ। ਫਰੰਟ ਆਗੂਆਂ ਦਾ ਕਹਿਣਾ ਸੀ ਕਿ ਪ੍ਰਸ਼ਾਸ਼ਨ ਵੀ ਯੂਨੀਵਰਸਿਟੀ ਨੂੰ ਡੋਬਣ ਵਾਲੀ ਦਿਸ਼ਾ ਵੱਲ ਤੁਰਿਆ ਹੋਇਆ ਹੈ। ਵਾਰ-ਵਾਰ ਮੰਗ ਪੱਤਰ ਦੇਣ ’ਤੇ ਵੀ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਲਈ ਮੰਗਾਂ ਦੀ ਪੂਰਤੀ ਤੱਕ ਵੀ ਸੀ ਦਫਤਰ ਦੇ ਬਾਹਰ ਇਹ ਪੱਕਾ ਧਰਨਾ ਜਾਰੀ ਰਹੇਗਾ।

Advertisement
×