Punjab: ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਚੀਮਾ ਤੇ ਮਾਲ ਮੰਤਰੀ ਮੁੰਡੀਆਂ ਨਾਲ ਮੀਟਿੰਗ
ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਵਿਚ ਜਥੇਬੰਦੀ ਦੇ ਚੱਲ ਰਹੇ ਸੰਘਰਸ਼ ਦੀ ਸਮੀਖਿਆ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਵਧੀਕ ਮੁੱਖ ਸਕੱਤਰ ਕਮ...
Advertisement
ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਵਿਚ ਜਥੇਬੰਦੀ ਦੇ ਚੱਲ ਰਹੇ ਸੰਘਰਸ਼ ਦੀ ਸਮੀਖਿਆ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ, ਡਾਇਰੈਕਟਰ ਲੈਂਡ ਰਿਕਾਰਡ ਪਰਮਵੀਰ ਦੀ ਮੌਜੂਦਗੀ ਵਿਚ ਹੋਈ।
ਇਹ ਜਾਣਕਾਰੀ ਅੱਜ ਇੱਥੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੀ ਅਹਿਮ ਮੰਗ ਖ਼ਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਨ, ਨਿਗੂਣੀਆਂ ਜਿਹੀਆਂ ਤਨਖਾਹਾਂ ਸਮੇਤ ਸਟੇਟ ਕਾਡਰ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਹੋਈ। ਮੀਟਿੰਗ ਵਿਚ ਮੌਜੂਦ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਵਲੋਂ ਮੰਗਾਂ ਲਈ ਹਾਂ ਪੱਖੀ ਹੁੰਗਾਰਾ ਦੇਣ ਤੋਂ ਬਾਅਦ ਪੱਤਰ ਜਾਰੀ ਕਰਵਾਉਣ ਲਈ ਜਥੇਬੰਦੀ ਦੇ ਆਗੂਆਂ ਵਲੋਂ ਡਟਕੇ ਪਹਿਰਾ ਦਿੱਤਾ ਗਿਆ। ਜਿਸ ਨੂੰ ਲੈਕੇ 21 ਅਗਸਤ ਨੂੰ ਪਟਵਾਰੀਆਂ ਨੂੰ ਟੈਕਨੀਕਲ ਸਕੇਲ ਵਿਚ ਜੇ ਈ ਦੇ ਬਰਾਬਰ ਤਨਖਾਹ ਦੇਣ, ਨਵੀਆਂ 1022 ਅਸਾਮੀਆਂ ਮੁੜ ਸੁਰਜੀਤ ਕਰਨ, ਭੱਤਿਆਂ ਵਿੱਚ 2 ਹਜ਼ਾਰ ਰੁਪਏ ਵਾਧਾ ਕਰਕੇ ਵਿਭਾਗ ਵਲੋਂ ਪੱਤਰ ਤੁਰੰਤ ਵਿੱਤ ਵਿਭਾਗ ਨੂੰ ਸਿਫਾਰਸ਼ ਕਰਕੇ ਭੇਜਿਆ ਗਿਆ।
ਜਥੇਬੰਦੀ ਦਾ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਵਲੋਂ ਕੀਤੀ ਪਹਿਲਕਦਮੀ ਲਈ ਧੰਨਵਾਦ ਕਰਦਿਆਂ ਸਟੇਟ ਕਾਡਰ ਰੱਦ ਕਰਨ, ਗਲਤ ਬਦਲੀਆਂ ਰੱਦ ਕਰਨ, ਨਵੀਂ ਭਰਤੀ ਦੀ ਮੰਗ ਕਰਨ ਉਪਰੰਤ ਸਹਿਮਤੀ ਨਾਲ ਸੰਘਰਸ਼ ਨੂੰ ਕੁਝ ਸਮੇਂ ਲਈ ਵਿਰਾਮ ਦੇਣ ਦੇ ਨਾਲਨਾਲ ਲਾਲ ਲਕੀਰ ਅਤੇ ਫਾਰਮਰ ਰਜਿਸਟ੍ਰੇਸ਼ਨ ਦਾ ਕੰਮ ਖੋਲ੍ਹਣ ਅਤੇ 26 ਅਗਸਤ ਦਾ ਤਹਿਸੀਲ ਪੱਧਰੀ ਧਰਨਾ ਫਿਲਹਾਲ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।
Advertisement
Advertisement
×

