DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police Transfer: ਤਿੰਨ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ

ਪਲਵਿੰਦਰ ਚੀਮਾ ਨੂੰ ਐੱਸ ਪੀ ਇਨਵੈਸਟੀਗੇਸ਼ਨ ਸੰਗਰੂਰ ਲਾਇਆ; ਰਾਜੇਸ਼ ਕੁਮਾਰ ਪਟਿਆਲਾ ਦੇ ਐੱਸ ਪੀ ਇਨਵੈਸਟੀਗੇਸ਼ਨ ਤਾਇਨਾਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Punjab Police Transfer: ਪੰਜਾਬ ਸਰਕਾਰ ਨੇ ਅੱਜ ਤਿੰਨ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਨੇ ਤਿੰਨ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਅਨੁਸਾਰ ਐੱਸ ਪੀ ਇਨਵੈਸਟੀਗੇਸ਼ਨ ਰੂਪਨਗਰ ਵਿਚ ਤਾਇਨਾਤ ਪਲਵਿੰਦਰ ਸਿੰਘ ਚੀਮਾ ਨੂੰ ਐੱਸ ਪੀ ਇਨਵੈਸਟੀਗੇਸ਼ਨ ਸੰਗਰੂਰ ਤਾਇਨਾਤ ਕੀਤਾ ਗਿਆ ਹੈ।

Advertisement

ਦੂਜੇ ਪਾਸੇ ਪਟਿਆਲਾ ਵਿਚ ਐਸ ਪੀ ਇਨਵੈਸਟੀਗੇਸ਼ਨ ਦਵਿੰਦਰ ਕੁਮਾਰ ਨੂੰ ਬਦਲ ਕੇ ਐੱਸ ਪੀ ਸਪੈਸ਼ਲ ਬਰਾਂਚ ਸੰਗਰੂਰ ਲਾਇਆ ਗਿਆ ਹੈ।

Advertisement

ਪਟਿਆਲਾ ਪੀ ਬੀ ਆਈ ਵਿਚ ਤਾਇਨਾਤ ਰਾਜੇਸ਼ ਕੁਮਾਰ ਨੂੰ ਐੱਸ ਪੀ ਇਨਵੈਸਟੀਗੇਸ਼ਨ, ਪਟਿਆਲਾ ਤਾਇਨਾਤ ਕੀਤਾ ਗਿਆ ਹੈ। ਉਹ ਦਵਿੰਦਰ ਕੁਮਾਰ ਦੀ ਥਾਂ ਅਹੁਦਾ ਸੰਭਾਲਣਗੇ।

ਪੰਜਾਬ ਦੇ ਗ੍ਰਹਿ ਮਾਮਲੇ ਵਿਭਾਗ ਨੇ ਪੱਤਰ ਜਾਰੀ ਕਰ ਕੇ ਦੱਸਿਆ ਕਿ ਇਹ ਤਬਾਦਲੇ ਤੇ ਨਵੀਆਂ ਨਿਯੁਕਤੀਆਂ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਨਾਲ ਕੀਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 17 ਅਗਸਤ ਨੂੰ 12 ਆਈ ਪੀ ਐੱਸ ਅਤੇ 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਸਨ।

ਆਈ ਪੀ ਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਜਗ੍ਹਾ ਸਪੈਸ਼ਲ ਡੀ ਜੀ ਪੀ, ਐੱਨ ਆਰ ਆਈ, ਪੰਜਾਬ, ਐੱਸ ਏ ਐੱਸ ਨਗਰ ਤਾਇਨਾਤ ਕੀਤਾ ਗਿਆ ਸੀ। ਉੱਥੇ ਹੀ ਜੈਸਵਾਲ ਨੂੰ ਏ ਡੀ ਜੀ ਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸ ਏ ਐੱਸ ਨਗਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ। ਉੱਥੇ ਹੀ ਆਈ ਪੀ ਐੱਸ ਅਧਿਕਾਰੀ ਨਾਨਕ ਸਿੰਘ ਨੂੰ ਡੀ ਆਈ ਜੀ, ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਸੀ।

ਵਤਸਲਾ ਗੁਪਤਾ ਨੂੰ ਏ ਆਈ ਜੀ ਪਰਸ-II, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਸੀ। ਜਦਕਿ ਪ੍ਰਗਿਆ ਜੈਨ ਨੂੰ ਏ ਆਈ ਜੀ ਏ ਐੱਨ ਟੀ ਐੱਫ (ANTF), ਲੁਧਿਆਣਾ ਰੇਂਜ, ਲੁਧਿਆਣਾ ਦੇ ਅਹੁੱਦੇ ਉੱਤੇ ਤਾਇਨਾਤ ਕੀਤਾ ਗਿਆ ਸੀ।

Advertisement
×