DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab News: ਗਊਆਂ ਦਾ ਭਰਿਆ ਟਰੱਕ ਕਾਬੂ, ਚਾਲਕ ਫਰਾਰ

  Punjab News: ਬੀਤੀ ਰਾਤ ਪਿੰਡ ਭੁਟਾਲ ਕਲਾ ਤੇ ਗਊ ਵੰਸ਼ ਨਾਲ ਭਰਿਆ ਇਕ ਟਰੱਕ ਕਥਿਤ ਤੌਰ 'ਤੇ ਤਰਪਾਲਾ ਨਾਲ ਪੂਰੀ ਤਰ੍ਹਾ ਢਕ ਕੇ ਲਿਜਾਇਆ ਜਾ ਰਿਹਾ ਸੀ। ਇਸ ਦੀ ਸੂਚਨਾ ਗਊ ਸੇਵਕਾ ਨੂੰ ਮਿਲਣ 'ਤੇ ਤੁਰੰਤ ਟਰੱਕ ਦਾ ਪਿੱਛਾ...

  • fb
  • twitter
  • whatsapp
  • whatsapp
Advertisement

Punjab News: ਬੀਤੀ ਰਾਤ ਪਿੰਡ ਭੁਟਾਲ ਕਲਾ ਤੇ ਗਊ ਵੰਸ਼ ਨਾਲ ਭਰਿਆ ਇਕ ਟਰੱਕ ਕਥਿਤ ਤੌਰ 'ਤੇ ਤਰਪਾਲਾ ਨਾਲ ਪੂਰੀ ਤਰ੍ਹਾ ਢਕ ਕੇ ਲਿਜਾਇਆ ਜਾ ਰਿਹਾ ਸੀ। ਇਸ ਦੀ ਸੂਚਨਾ ਗਊ ਸੇਵਕਾ ਨੂੰ ਮਿਲਣ 'ਤੇ ਤੁਰੰਤ ਟਰੱਕ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ, ਪਰ ਹਨ੍ਹੇਰੇ ਦਾ ਲਾਭਉਠਾਉਂਦੇ ਹੋਏ ਗਊ ਤਸਕਰ ਭੱਜਣ 'ਚ ਸਫਲ ਹੋ ਗਏ।

Advertisement

ਗਊ ਰੱਖਿਆ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਾਨੂ ਬੱਤਰਾ ਦੀ ਨਿਸ਼ਾਨਦੇਹੀ 'ਤੇ ਗਊ ਸੇਵਕ ਸੋਨੀ ਭੁਟਾਲ ਦੀ ਅਗਵਾਈ ਹੇਠ ਬਿੱਲਾ ਘੋੜੇਨਬ ਤੇ ਸੁਰਿੰਦਰ ਜੋਸ਼ੀ ਨੇ ਟਰੱਕ ਨੂੰ ਪਿੰਡ ਘੋੜੇਨਬ ਨੇੜੇ ਰੋਕ ਲਿਆ। ਇਸ ਦੌਰਾਨ ਟਰੱਕ ਚਾਲਕ ਤੇ ਉਸ ਦੇ ਸਾਥੀ ਗਊ ਵੰਸ਼ ਸਮੇਤ ਟਰੱਕ ਛੱਡ ਕੇ ਫ਼ਰਾਰ ਹੋ ਗਏ।

Advertisement

ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਗਊਆ ਨੂੰ ਸੁਰੱਖਿਅਤ ਢੰਗ ਨਾਲ ਸ੍ਰੀ ਕ੍ਰਿਸ਼ਨ ਗਊਸ਼ਾਲਾ ਲਹਿਰਾਗਾਗਾ ਵਿਖੇ ਪਹੁੰਚਾਇਆ ਗਿਆ। ਫ਼ਰਾਰ ਹੋਏ ਗਊ ਤਸਕਰਾਂ ਦੇ ਵਿਰੁੱਧ ਮੁਕੇਸ਼ ਕੁਮਾਰ ਪੁੱਤਰ ਚਰਨ ਦਾਸ ਬਸਤੀ ਲਹਿਰਾਗਾਗਾ ਦੇ ਬਿਆਨਾ ਮੁਤਾਬਕ ਵੱਖ-ਵੱਖ ਧਰਾਵਾ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਊ ਸੇਵਕਾ ਨੇ ਦੱਸਿਆ ਕਿ ਅਜਿਹੇ ਸੇਵਾ-ਭਾਵ ਵਾਲੇ ਕਾਰਜਾ ਲਈ ਗਊਆ ਸਮੇਤ ਬੇਸਹਾਰਾ ਜੀਵਾ ਦੀ ਰੱਖਿਆ ਕਰਨ ਅਤੇ ਲੋੜਵੰਦ ਮਨੁੱਖ ਦੀ ਰੱਖਿਆ, ਸਹਾਇਤਾ ਅਤੇ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ

Advertisement
×