DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਸਰਕਾਰੀ ਰੇਟ ਲਾਗੂ ਹੋਣ ਤੱਕ ਨਹੀਂ ਕੀਤਾ ਜਾਵੇਗਾ ਨਵੇਂ ਸੀਜ਼ਨ ਦਾ ਕੰਮ: ਭੱਠਾ ਮਜ਼ਦੂਰਾਂ ਦਾ ਐਲਾਨ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁੱਖ ਦਫ਼ਤਰ ਦਿੜ੍ਹਬਾ ਵੱਲ 27 ਅਗਸਤ ਨੂੰ ਮਾਰਚ

  • fb
  • twitter
  • whatsapp
  • whatsapp
featured-img featured-img
ਭੱਠਾ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਚਿਤਾਵਨੀ। ਫੋਟੋ; ਰਮੇਸ਼ ਭਾਰਦਵਾਜ
Advertisement

ਭੱਠਾ ਮਜ਼ਦੂਰਾਂ ਦੀਆਂ ਜਾਇਜ਼ ਅਤੇ ਕਾਨੂੰਨੀ ਮੰਗਾਂ ਨੂੰ ਲੈ ਕੇ 'ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ' (ਜ਼ਿਲ੍ਹਾ ਸੰਗਰੂਰ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਨਾਜ ਮੰਡੀ ਲਹਿਰਾਗਾਗਾ ਵਿਖੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਵਿਸ਼ੇਸ਼ ਤੌਰ ’ਤੇ ਪਹੁੰਚੇ।

ਮੀਟਿੰਗ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮਜ਼ਦੂਰ ਸਰਕਾਰ ਵੱਲੋਂ ਨਿਰਧਾਰਤ ਮਜ਼ਦੂਰੀ ਰੇਟ ਲਾਗੂ ਕਰਵਾਉਣ, ਪਿਛਲੇ ਸੀਜ਼ਨ ਦੌਰਾਨ ਘੱਟ ਰੇਟ ’ਤੇ ਕਰਵਾਏ ਗਏ ਕੰਮ ਦੀ ਬਣਦੀ ਮਜ਼ਦੂਰੀ ਦਿਵਾਉਣ ਅਤੇ ਆਪਣੇ ਹੋਰ ਕਾਨੂੰਨੀ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਕਿਰਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਾਰਥਕ ਹੱਲ ਨਾ ਕੱਢੇ ਜਾਣ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Advertisement

ਇਸ ਮੀਟਿੰਗ ਵਿੱਚ ਲਹਿਰਾਗਾਗਾ, ਮੂਣਕ, ਜਖੇਪਲ, ਸੁਨਾਮ ਅਤੇ ਧੂਰੀ ਬਲਾਕਾਂ ਦੇ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Advertisement

27 ਅਗਸਤ ਨੂੰ ਦਿੜ੍ਹਬਾ ਵੱਲ ਮਾਰਚ

ਕਿਰਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 27 ਅਗਸਤ ਨੂੰ ਭੱਠਾ ਮਜ਼ਦੂਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁੱਖ ਦਫ਼ਤਰ ਦਿੜ੍ਹਬਾ ਵੱਲ ਰੋਸ ਮਾਰਚ ਕਰਨਗੇ।

ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਅਤੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਨੇ ਕਿਹਾ ਕਿ ਮਜ਼ਦੂਰ ਆਪਣੀ ਮਿਹਨਤ ਦਾ ਕੋਈ ਵਾਧੂ ਜਾਂ ਨਾਜਾਇਜ਼ ਹੱਕ ਨਹੀਂ ਮੰਗ ਰਹੇ, ਸਗੋਂ ਸਰਕਾਰ ਵੱਲੋਂ ਤੈਅ ਕੀਤੇ ਗਏ ਕਾਨੂੰਨੀ ਰੇਟ ਮੁਤਾਬਕ ਆਪਣੀ ਮਿਹਨਤ ਦਾ ਬਣਦਾ ਮੁੱਲ ਮੰਗ ਰਹੇ ਹਨ। ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਇਸ ਮਾਮਲੇ ਦਾ ਤੁਰੰਤ ਹੱਲ ਕੱਢਣ ਦੀ ਅਪੀਲ ਕੀਤੀ।

ਸਰਕਾਰੀ ਰੇਟ ਨਾ ਮਿਲਣ ਤੱਕ ਨਵੇਂ ਸੀਜ਼ਨ ਵਿੱਚ ਕੰਮ ਨਾ ਕਰਨ ਦਾ ਐਲਾਨ

ਮੀਟਿੰਗ ਵਿੱਚ ਮਜ਼ਦੂਰਾਂ ਨੇ ਇਕਜੁੱਟ ਹੋ ਕੇ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਕਿ ਜਦੋਂ ਤੱਕ ਸਰਕਾਰੀ ਰੇਟ ਲਾਗੂ ਨਹੀਂ ਹੁੰਦੇ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਦਾ, ਉਦੋਂ ਤੱਕ ਆਉਣ ਵਾਲੇ ਨਵੇਂ ਸੀਜ਼ਨ ਵਿੱਚ ਕੋਈ ਵੀ ਮਜ਼ਦੂਰ ਕੰਮ ਨਹੀਂ ਕਰੇਗਾ ਅਤੇ ਭਰਾਈ ਨਹੀਂ ਲਗਾਏਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਰੇਟ ਲਾਗੂ ਹੋਣ ਤੱਕ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ।

ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੇ ਬਾਵਜੂਦ ਕਿਰਤ ਵਿਭਾਗ ਅਤੇ ਪ੍ਰਸ਼ਾਸਨ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

Advertisement
×