Advertisement
Nabha Loud Explosion: ਇੱਥੇ ਕਰੀਬ ਸਵਾ ਨੌ ਵਜੇ ਦੇ ਆਸਮਾਨ ਵਿੱਚੋਂ ਬਹੁਤ ਉੱਚੀ ਆਵਾਜ਼ ਆਉਣ ਕਾਰਨ ਨਾਲ ਨਾਭਾ ਸ਼ਹਿਰ ਸਹਿਮ ਉੱਠਿਆ। ਇਹ ਆਵਾਜ਼ ਐਨੀ ਜ਼ਬਰਦਸਤ ਸੀ ਕਿ ਲੋਕ ਭੱਜ ਕੇ ਘਰਾਂ ਵਿੱਚੋਂ ਬਾਹਰ ਆ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਨੇ ਕੁਝ ਨਹੀਂ ਦੇਖਿਆ ਹੋਵੇ ਅਤੇ ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਕੁੱਝ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਅਵਾਜ਼ ਗੂੰਜੀ ਤਾਂ ਉਸ ਸਮੇਂ ਇੱਕ ਜਹਾਜ਼ ਆਸਮਾਨ ਵਿੱਚੋਂ ਲੰਘ ਰਿਹਾ ਸੀ। ਇਸ ਘਟਨਾ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਹਿਮਾਂਸ਼ੂ ਅੱਗਰਵਾਲ ਨੇ ਕਿਹਾ ਕਿ ਇਹ ਸੋਨਿਕ ਬੂਮ ਹੋਣ ਦੀ ਸੰਭਾਵਨਾ ਹੈ, ਪਰ ਉਹ ਫੇਰ ਵੀ ਘਟਨਾ ਬਾਰੇ ਪਤਾ ਲਗਾ ਰਹੇ ਹਨ।
ਗ਼ੌਰਤਲਬ ਹੈ ਕਿ ਸੋਨਿਕ ਬੂਮ ਇੱਕ ਤੇਜ਼ ਰਫ਼ਤਾਰੀ ਏਅਰਕਰਾਫਟ ਕਾਰਨ ਅਚਾਨਕ ਪੈਦਾ ਹੋਈ ਵੱਡੀ ਧਮਾਕੇਦਾਰ ਆਵਾਜ਼ ਨੂੰ ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਏਅਰ ਫੋਰਸ ਅਥਾਰਟੀ ਕੋਲੋਂ ਕਿਸੇ ਜਹਾਜ਼ ਦੇ ਲੰਘਣ ਦੀ ਪੁਸ਼ਟੀ ਕਰ ਰਿਹਾ ਹੈ।
Advertisement
Advertisement
×

