DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab News: ਸਹਿਕਾਰੀ ਸਭਾ ਹਰਦਿਤਪੁਰਾ ਦੇ ਸਕੱਤਰ ਖ਼ਿਲਾਫ਼ 9.77 ਲੱਖ ਦੇ ਗ਼ਬਨ ਦਾ ਮਾਮਲਾ ਦਰਜ 

Punjab News: ਸਭਾ ਦੇ 20 ਮੈਂਬਰਾਂ ਤੋਂ ਪੈਸਿਆਂ ਦੀ ਵਸੂਲੀ ਕਰਕੇ ਸਭਾ ਦੇ ਰਿਕਾਰਡ ਵਿੱਚ ਦਰਜ਼ ਨਹੀਂ ਕੀਤੇ ਅਤੇ ਨਾ ਹੀ ਬੈਂਕ ਵਿਚ ਜਮ੍ਹਾਂ ਕਰਵਾਏ 

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement
ਇਥੋਂ ਨੇੜਲੇ ਪਿੰਡ ਹਰਦਿੱਤਪੁਰਾ ਦੀ ਮਲਟੀਪਰਪਜ ਕੋਆਪ੍ਰੇਟਿਵ ਸਹਿਕਾਰੀ ਸਭਾ ਵਿਚ ਹੋਏ ਗ਼ਬਨ ਕਾਰਨ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਖ਼ਿਲਾਫ਼ ਪੁਲੀਸ ਵੱਲੋਂ 9.77 ਲੱਖ ਰੁਪਏ ਗ਼ਬਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀ ਰਾਜ ਪੁਰੋਹਿਤ ਸਹਾਇਕ ਰਜਿਸਟਰਾਰ ਸੰਗਰੂਰ ਵੱਲੋਂ ਐੱਸ ਐੱਸ ਪੀ ਸੰਗਰੂਰ ਨੂੰ ਲਿਖਤੀ ਰੂਪ ਵਿੱਚ ਦਰਖ਼ਾਸਤ ਦਿੱਤੀ ਕਿ ਹਰਦਿਤਪੁਰਾ ਸਭਾ ਦੇ ਸਕੱਤਰ ਕਿਰਨਪ੍ਰੀਤ ਸਿੰਘ ਸਬੰਧੀ ਕਿਸਾਨਾਂ ਵੱਲੋਂ ਸ਼ਿਕਾਇਤਾਂ ਆਉਣ ਤੇ ਵਿਭਾਗ ਵੱਲੋਂ ਸੁਪਿੰਦਰ ਕੌਰ ਨਰੀਖਿਕ ਸਹਿਕਾਰੀ ਸਭਾਵਾਂ ਨੂੰ ਪੜਤਾਲ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਪੜਤਾਲ ਕਰਕੇ ਗਬਨ ਸੰਬੰਧੀ ਆਪਣੀ ਰਿਪੋਰਟ ਦਫ਼ਤਰ ਨੂੰ ਭੇਜੀ।
ਇਸ ਰਿਪੋਰਟ ਤੋਂ ਬਾਅਦ ਉਨਾਂ ਵੱਲੋਂ ਚਿਰਾਗ ਗਰਗ ਨਰੀਖਕ ਸਹਿਕਾਰੀ ਸਭਾਵਾਂ ਸਮੇਤ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਗਠਿਤ ਕਰਕੇ ਹਰਦਿੱਤਪੁਰ ਸਭਾ ਦੇ ਕਿਸਾਨ ਮੈਂਬਰਾਂ ਦੇ ਹਿਸਾਬ ਕਿਤਾਬ ਦੀ ਪੜਤਾਲ ਕਰਵਾਈ ਗਈ। ਪੜਤਾਲ ਦੌਰਾਨ ਸਭਾ ਦੇ ਮੈਂਬਰਾਂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਧਰਮ ਸਿੰਘ, ਦਰਸ਼ਨ ਸਿੰਘ, ਮਦਨ ਸਿੰਘ, ਪ੍ਰਗਟ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਕ੍ਰਿਸ਼ਨ ਕੁਮਾਰ, ਗੁਰਤੇਜ ਸਿੰਘ, ਬਲਕਾਰ ਸਿੰਘ, ਚਮਕੌਰ ਸਿੰਘ, ਸੁਰਜੀਤ ਸਿੰਘ, ਕਰਮ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਪਾਲ, ਜਰਨੈਲ ਸਿੰਘ, ਕਰਮ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਭਾ ਤੋਂ ਲਏ ਗਏ ਪੈਸੇ ਅਤੇ ਵਿਆਜ਼ ਦੇ ਪੈਸੇ ਸਭਾ ਦੇ ਸਕੱਤਰ ਕਿਰਨਪ੍ਰੀਤ ਸਿੰਘ ਕੋਲ ਜਮ੍ਹਾਂ ਕਰਵਾ ਕੇ ਬਕਾਇਦਾ ਰਸੀਦ ਹਾਸਲ ਕੀਤੀ ਸੀ। ਪਰ ਕਿਰਨਪ੍ਰੀਤ ਸਿੰਘ ਨੇ ਕਿਸਾਨਾਂ ਤੋਂ ਵਸੂਲ ਕੀਤੇ 9 ਲੱਖ 77 ਹਜ਼ਾਰ 761 ਰੁਪਏ ਸਭਾ ਦੇ ਰਿਕਾਰਡ ਰਜਿਸਟਰ ਵਿੱਚ ਦਰਜ ਨਹੀਂ ਕੀਤੇ ਅਤੇ ਨਾ ਹੀ ਕੋਆਪ੍ਰਟਿਵ ਬੈਂਕ ਵਿਚ ਜਮ੍ਹਾਂ ਕਰਵਾਏ। ਪੜਤਾਲੀਆ ਕਮੇਟੀ ਵੱਲੋਂ ਇਸ ਗ਼ਬਨ ਸਬੰਧੀ ਉਕਤ ਅਧਿਕਾਰੀ ਕੋਲ ਰਿਪੋਰਟ ਭੇਜੀ ਗਈ।
ਇਸ ਗ਼ਬਨ ਸਬੰਧੀ ਰਿਪੋਰਟ ਆਉਣ ਤੋਂ ਬਾਅਦ ਸਹਿਕਾਰੀ ਸਭਾ ਹਰਦਿਤਪੁਰਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਕੱਤਰ ਕਿਰਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਸ਼ਿਕਾਇਤ ਕਰਤਾ ਰਾਜ ਪ੍ਰੋਹਿਤ ਸਹਾਇਕ ਰਜਿਸਟਰਾਰ ਸੰਗਰੂਰ ਨੇ ਐੱਸ ਐੱਸ ਪੀ ਸੰਗਰੂਰ ਨੂੰ ਦਰਖਾਸਤ ਵਿਚ  ਸਭਾ ਦੀ ਪ੍ਰਬੰਧਕੀ ਕਮੇਟੀ ਅਤੇ ਨਿਰੀਖਕ ਦੀ ਰਿਪੋਰਟ ਅਨੁਸਾਰ ਸਭਾ ਦੇ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ।
ਐੱਸ ਐੱਸ ਪੀ ਸੰਗਰੂਰ ਵੱਲੋਂ 2 ਜੁਲਾਈ ਨੂੰ ਡੀਐਸਪੀ ਭਵਾਨੀਗੜ੍ਹ ਨੂੰ ਕਾਰਵਾਈ ਕਰਨ ਸਬੰਧੀ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ। ਡੀਐੱਸਪੀ ਭਵਾਨੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਥਾਣਾ ਭਵਾਨੀਗੜ੍ਹ ਵਿਖੇ 12 ਜੁਲਾਈ ਨੂੰ ਕਿਰਨਪ੍ਰੀਤ ਸਿੰਘ ਖ਼ਿਲਾਫ ਗ਼ਬਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਹੁਣ ਭਵਾਨੀਗੜ੍ਹ ਤੋਂ ਕਿਤੇ ਬਾਹਰ ਰਹਿਣ ਲੱਗ ਪਿਆ, ਪਰ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
×