ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਅੰਦਾਜ਼ ਵੱਖਰਾ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਅੰਦਾਜ਼ ਵੱਖਰਾ

ਸੰਗਰੂਰ ਸ਼ਹਿਰ ’ਚ ਮੇਲਾ ਰਾਮ ਦੀ ਹੱਟੀ ’ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਰਾਜਾ ਵੜਿੰਗ। -ਫੋਟੋ: ਲਾਲੀ

ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਮਈ

ਅੱਜ ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਸਾਲ ਦੀ ਸਜ਼ਾ ਕੱਟਣ ਵਾਸਤੇ ਜੇਲ੍ਹ ਜਾਣ ਦੀਆਂ ਤਿਆਰੀ ਕਰ ਰਹੇ ਸਨ ਤਾਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਹਿਰ ਵਿਚ ਨਿਵੇਕਲੇ ਅੰਦਾਜ਼ ਵਿਚ ਲੋਕਾਂ ਨੂੰ ਮਿਲ ਰਹੇ ਸਨ। ਰਾਜਾ ਵੜਿੰਗ ਬੀਤੀ ਰਾਤ ਸ਼ਹਿਰ ’ਚ ਹੀ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਠਹਿਰੇ ਸਨ। ਰਾਜਾ ਵੜਿੰਗ ਨੇ ਜਿਥੇ ਬਨਾਸਰ ਬਾਗ ਵਿਚ ਸਵੇਰ ਦੀ ਸੈਰ ਕੀਤੀ ਉਥੇ ਮੇਲਾ ਰਾਮ ਦੀ ਹੱਟੀ ’ਤੇ ਚਾਹ ਦੀਆਂ ਚੁਸਕੀਆਂ ਵੀ ਲਈਆਂ। ਸਕੂਟੀ ’ਤੇ ਸ਼ਹਿਰ ’ਚ ਸਿਆਸੀ ਗੇੜਾ ਲਾਇਆ ਤੇ ਮਜ਼ਦੂਰਾਂ ਨੂੰ ਵੀ ਮਿਲੇ।

ਸਕੂਟੀ ’ਤੇ ਸ਼ਹਿਰ ਦੀ ਗੇੜੀ ਮਾਰਦੇ ਹੋਏ ਰਾਜਾ ਵੜਿੰਗ।

ਰਾਜਾ ਵੜਿੰਗ ਦੇ ਨਿਵੇਕਲੀ ਸਿਆਸੀ ਗੇੜੀ ਦੀ ਸਿਆਸੀ ਹਲਕਿਆਂ ’ਚ ਖੂਬ ਚਰਚਾ ਹੈ। ਅੱਜ ਸਵੇਰੇ ਰਾਜਾ ਵੜਿੰਗ ਨੇ ਜਿਥੇ ਸ਼ਹਿਰ ਦੇ ਇਤਿਹਾਸਕ ਬਨਾਸਰ ਬਾਗ ਵਿਚ ਸੈਰ ਕੀਤੀ ਗਈ ਉਥੇ ਸਕੂਟੀ ’ਤੇ ਸਵਾਰ ਹੋ ਕੇ ਸ਼ਹਿਰ ਦੇ ਬਜ਼ਾਰ ਵਿਚ ਗੇੜਾ ਲਾਇਆ। ਰਾਜਾ ਵੜਿੰਗ ਸਥਾਨਕ ਬਨਾਸਰ ਬਾਗ ਵਿਚ ਸਵੇਰੇ ਸੈਰ ਕਰਦੇ ਸ਼ਹਿਰ ਦੇ ਲੋਕਾਂ ਨੂੰ ਅਤੇ ਵਾਰ ਹੀਰੋਜ ਸਟੇਡੀਅਮ ਵਿਖੇ ਪ੍ਰੈਕਟਿਸ ਕਰਨ ਪੁੱਜੇ ਖਿਡਾਰੀਆਂ ਨੂੰ ਵੀ ਮਿਲੇ। ਉਨ੍ਹਾਂ ਨਾਲ ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਧੂਰੀ, ਕਾਂਗਰਸੀ ਆਗੂ ਪਰਮਿੰਦਰ ਸ਼ਰਮਾ, ਹਰਪਾਲ ਸੋਨੂੰ ਆਦਿ ਮੌਜੂਦ ਸਨ। ਇਸ ਮਗਰੋਂ ਰਾਜਾ ਵੜਿੰਗ ਸਕੂਟੀ ’ਤੇ ਸਵਾਰ ਹੋ ਕੇ ਸ਼ਹਿਰ ਦੇ ਪਟਿਆਲਾ ਗੇਟ ਬਜ਼ਾਰ ਪੁੱਜੇ ਜਿਥੇ ਸ਼ਹਿਰ ਦੀ ਪ੍ਰਸਿੱਧ ਮੇਲਾ ਰਾਮ ਦੀ ਹੱਟੀ ਦੇ ਬਾਹਰ ਕਾਂਗਰਸੀ ਵਰਕਰਾਂ ਨਾਲ ਬੈਠ ਕੇ ਚਾਹ ਦੀਆਂ ਚੁਸਕੀਆਂ ਲਈਆਂ। ਫ਼ਿਰ ਰਾਜਾ ਵੜਿੰਗ ਸਕੂਟੀ ’ਤੇ ਹੀ ਸ਼ਹਿਰ ਦੇ ਲੇਬਰ ਚੌਂਕ ਵਿਚ ਪੁੱਜੇ ਜਿਥੇ ਮਜ਼ਦੂਰਾਂ ਨਾਲ ਬੈਠ ਕੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਣ ਦੇ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ’ਤੇ ਕੁੱਝ ਨਹੀਂ ਕਹਿਣਗੇ ਪਰੰਤੂ ਨਵਜੋਤ ਸਿੱਧੂ ਮੇਰੇ ਵੱਡੇ ਭਰਾ ਹਨ, ਚੰਗੇ ਇਨਸਾਫ਼ ਹਨ, ਜੋ ਹੋਇਆ ਉਸ ਪਰ ਮੈਨੂੰ ਅਫਸੋਸ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All