DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab CBI Raid: ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ

ਓਐੱਸਡੀ ਦੇ ਘਰ ਛਾਪੇਮਾਰੀ ਦਾ ਕੀਤਾ ਸੀ ਸਵਾਗਤਗੁਰਦੀਪ ਸਿੰਘ ਲਾਲੀ

  • fb
  • twitter
  • whatsapp
  • whatsapp
featured-img featured-img
ਸੀਬੀਆਈ ਦੀ ਗੱਡੀ ਦਾ ਫੁੱਲਾਂ ਨਾਲ ਸਵਾਗਤ ਕਰਨ ਵਾਲੇ ਆਗੂ। ਫੋਟੋ; ਗੁਰਦੀਪ ਸਿੰਘ ਲਾਲੀ
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (OSD) ਰਾਜਬੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿਖੇ ਸੀਬੀਆਈ (CBI) ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ ਉੱਪਰ ਫੁੱਲਾਂ ਦੀ ਵਰਖਾ ਕਰ ਕੇ ਛਾਪੇਮਾਰੀ ਦਾ ਸਵਾਗਤ ਕਰਨ ਅਤੇ ਖ਼ੁਸ਼ੀ ਮਨਾਉਣ ਵਾਲੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਿਵਲ ਕੱਪੜਿਆਂ ਵਿੱਚ ਆਈ ਪੁਲੀਸ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੈ ਲੰਕੇਸ਼ ਦੇ ਘਰ ਪੁੱਜੀ ਅਤੇ ਉਨ੍ਹਾਂ ਨੂੰ ਨਾਲ ਲੈ ਗਈ।

ਦੋਵੇਂ ਆਗੂ ਮੋਹਣਜੀਤ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਸਨ। ਇਹਨਾਂ ਦੋਵਾਂ ਆਗੂਆਂ ਨੇ ਕੁਝ ਹੋਰ ਵਿਅਕਤੀਆਂ ਸਮੇਤ ਪਿੰਡ ਘਰਾਚੋਂ ਵਿਖੇ ਪੁੱਜ ਕੇ ਉਸ ਸਮੇਂ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਛਾਪੇਮਾਰੀ ਦਾ ਸਵਾਗਤ ਕੀਤਾ ਸੀ, ਜਦੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਸੀ।

Advertisement

ਮੋਹਣਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁਹਾਲੀ ਵਿੱਚ ਸੀਬੀਆਈ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਤਾਂ ਉਦੋਂ ਕੋਈ ਕਾਰਵਾਈ ਨਹੀਂ ਹੋਈ। ਹੁਣ ਜੇਕਰ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਸਵਾਗਤ ਕੀਤਾ ਹੈ ਤਾਂ ਪੁਲੀਸ ਨੇ ਕੇਸ ਦਰਜ ਕਰ ਦਿੱਤਾ।

Advertisement

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਛਾਪੇਮਾਰੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਹੈ; ਜੇਕਰ ਸਰਕਾਰ ਨੂੰ ਕੋਈ ਇਤਰਾਜ਼ ਹੈ ਤਾਂ ਹਾਈ ਕੋਰਟ ਅੱਗੇ ਧਰਨਾ ਦੇਣ ਦੀ ਹਿੰਮਤ ਵਿਖਾਵੇ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋਵਾਂ ਆਗੂਆਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਕੌਮੀ ਹਾਈਵੇਅ ਜਾਮ ਕੀਤਾ ਜਾਵੇਗਾ।

ਕਰੀਬ ਪੰਜ ਘੰਟੇ ਭਵਾਨੀਗੜ੍ਹ ਥਾਣੇ ਵਿੱਚ ਰੱਖਣ ਮਗਰੋਂ ਦੋਵਾਂ ਆਗੂਆਂ ਨੂੰ ਛੱਡ ਦਿੱਤਾ ਗਿਆ। ਚਮਨਦੀਪ ਸਿੰਘ ਮਿਲਖੀ ਨੇ ਗੱਲਬਾਤ ਕਰਦਿਆਂ ਦੱਸਿਆ, "ਕਰੀਬ ਪੰਜ ਘੰਟੇ ਥਾਣੇ ਵਿੱਚ ਬੰਦ ਰੱਖਣ ਤੋਂ ਬਾਅਦ ਸਾਨੂੰ ਛੱਡ ਦਿੱਤਾ ਗਿਆ। ਸਾਡਾ ਕਸੂਰ ਸਿਰਫ਼ ਇਹ ਸੀ ਕਿ ਅਸੀਂ ਸੀਬੀਆਈ ਛਾਪੇਮਾਰੀ ਦਾ ਸਵਾਗਤ ਕੀਤਾ ਸੀ।"

Advertisement
×