DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦਸਮੇਸ਼ ਲੈਂਡਫੋਰਸ ਨੂੰ ਪੰਜਾਬ ਅਚੀਵਰਜ਼ ਐਵਾਰਡ

ਖੇਤੀ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਨਮਾਨ

  • fb
  • twitter
  • whatsapp
  • whatsapp
featured-img featured-img
ਲੈਂਡਫੋਰਸ ਦੇ ਨੁਮਾਇੰਦਿਆਂ ਨੂੰ ਐਵਾਰਡ ਸੌਂਪਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ।
Advertisement

ਦਿ ਟ੍ਰਿਬਿਊਨ ਸਮੂਹ ਵੱਲੋਂ ਪਟਿਆਲਾ ਵਿੱਚ ਕਰਵਾਏ ਗਏ ਪੰਜਾਬ ਅਚੀਵਰਜ਼ ਐਵਾਰਡ 2026 ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਟ੍ਰਿਬਿਊਨ ਮੈਨੇਜਮੈਂਟ ਵੱਲੋਂ ਅਮਰਗੜ੍ਹ ਇਲਾਕੇ ਦੀ ਆਧੁਨਿਕ ਖੇਤੀ ਮਸ਼ਿਨਰੀ ਤਿਆਰ ਕਰ ਕੇ ਦੁਨੀਆ ਭਰ ’ਚ ਨਾਮਣਾ ਖੱਟਣ ਵਾਲੀ ਦਸਮੇਸ਼ ਮਕੈਨੀਕਲ ਵਰਕਸ ਲੈਂਡਫੋਰਸ ਨੂੰ ਪੰਜਾਬ ਅਚੀਵਰਜ਼ ਐਵਾਰਡ ਨਾਲ ਸਨਮਾਨਿਆ ਕੀਤਾ।

ਜ਼ਿਕਰਯੋਗ ਹੈ ਕਿ ਸਵਰਨਜੀਤ ਸਿੰਘ ਪਨੇਸਰ ਤੇ ਸਰਬਜੀਤ ਸਿੰਘ ਪਨੇਸਰ ਨੇ ਜਿੱਥੇ ਘਾਟੇ ਦਾ ਸੌਦਾ ਬਣ ਰਹੀ ਕਿਸਾਨੀ ਨੂੰ ਆਧੁਨਿਕ ਖੇਤੀ ਮਸ਼ੀਨਰੀ ਦਾ ਹੋੜਾ ਦੇ ਕੇ ਫਿਰ ਤੋਂ ਪੈਰਾਂ ਸਿਰ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ, ਉੱਥੇ ਹੀ ਛੋਟੀ ਕਿਸਾਨੀ ਲਈ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੱਡੇ ਪੱਧਰ ’ਤੇ ਸਬਸਿਡੀ ਉੱਤੇ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਨਿਰੋਲ ਪੇਂਡੂ ਖੇਤਰ ਵਿੱਚ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਦਸਮੇਸ਼ ਲੈਂਡ ਫੋਰਸ ਵੱਲੋਂ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

Advertisement

ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਪਨੇਸਰ ਭਰਾਵਾਂ ਦੀਆਂ ਸੇਵਾਵਾਂ ਸ਼ਲਾਘਾਯੋਗ ਹਨ, ਜਿਨ੍ਹਾਂ ਵੱਲੋਂ ਇਲਾਕੇ ’ਚ ਸਿੱਖਿਆ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਂਦੀ ਹੈ। ਦਸਮੇਸ਼ ਲੈਂਡਫੋਰਸ ਇਲਾਕੇ ਦਾ ਨਾਮ ਰੌਸ਼ਨ ਕਰਨ ਵਿੱਚ ਅਹਿਮ ਫਰਜ਼ ਨਿਭਾ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਅਮਰਗੜ੍ਹ ਦਾ ਨਾਮ ਹੁਣ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਦਸਮੇਸ਼ ਲੈਂਡਫੋਰਸ ਦਾ ਇਹ ਐਵਾਰਡ ਰਵਿੰਦਰ ਸਿੰਘ ਤੇ ਅਮਰਿੰਦਰ ਸਿੰਘ ਨੇ ਪ੍ਰਾਪਤ ਕੀਤਾ।

Advertisement

Advertisement
×