DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਦੂਸ਼ਿਤ ਪਾਣੀ ਦੀ ਸਪਲਾਈ ਖਿਲਾਫ਼ ਲੋਕਾਂ ਦਾ ਗੁੱਸਾ ਵਧਿਆ

ਮੰਤਰੀ ਦੇ ਨਾਂ ਮੰਗ ਪੱਤਰ; ਹਫ਼ਤੇ ਦਾ ਅਲਟੀਮੇਟਮ ਦਿੱਤਾ

  • fb
  • twitter
  • whatsapp
  • whatsapp
Advertisement

ਇੱਥੋਂ ਦੇ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਲਗਾਤਾਰ ਕੀਤੀ ਜਾ ਰਹੀ ਪ੍ਰਦੂਸ਼ਿਤ ਤੇ ਸੀਵਰੇਜ ਮਿਲੇ ਪਾਣੀ ਦੀ ਮੁਸ਼ਕ ਮਾਰਦੀ ਸਪਲਾਈ ਦਾ ਮਸਲਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਵਿਚ ਇਸ ਮਸਲੇ ਖ਼ਿਲਾਫ਼ ਰੋਹ ਵੱਧਦਾ ਜਾ ਰਿਹਾ ਹੈ। ਅੱਜ ਇੱਥੇ ਬਿਰਧ ਆਸ਼ਰਮ ਵਿੱਚ ਕੜਕਦੀ ਠੰਢ ਵਿੱਚ ਜਨਤਕ ਜੱਥੇਬੰਦੀਆਂ ਦੇ ਸੱਦੇ ’ਤੇ ਭਰਵਾਂ ਇੱਕਠ ਹੋਇਆ ਜਿਸ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ।

ਸ਼ਹਿਰ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਗੰਭੀਰ ਮਸਲੇ ’ਤੇ ਬੁਲਾਰਿਆਂ ਨੇ ਸਥਾਨਕ ਨਗਰ ਕੌਂਸਲ ਅਤੇ ਪ੍ਰਸ਼ਾਸਨ ਖ਼ਿਲਾਫ਼ ਤੇਵਰ ਤਿੱਖੇ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਵਾਰ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਉਹ ਇਸ ਮਾਮਲੇ ਸਬੰਧੀ ਸੰਜੀਦਾ ਨਹੀਂ, ਸਿਰਫ਼ ਲਿਪਾਪੋਚੀ ਕਰਕੇ ਡੰਗ ਟਪਾਈ ਕਰ ਰਹੇ ਹਨ। ਲੋਕ ਚੇਤਨਾ ਮੰਚ ਦੇ ਆਗੂ ਹਰਭਗਵਾਨ ਗੁਰਨੇ, ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬਜੀਤ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਡਾ. ਬਿਹਾਰੀ ਮੰਡੇਰ, ਸਾਬਕਾ ਐਮ ਸੀ ਨੀਟੂ ਸ਼ਰਮਾ, ਨਾਥਾ ਸਿੰਘ ਐਮ ਸੀ, ਲਛਮਣ ਅਲੀਸ਼ੇਰ, ਗੁਰਚਰਨ ਸਿੰਘ, ਗੁਰਨਾਮ ਸਿੰਘ ਸੰਧੂ ਨੰਬਰਦਾਰ, ਤਰਨ ਖਰੌੜ, ਸੁਖਪਾਲ ਸ਼ਰਮਾ,ਮਨਜੀਤ ਸਿੰਘ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਅੱਜ ਉਹ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੂੰ ਮੰਗ ਪੱਤਰ ਦੇ ਰਹੇ ਹਨ ਕਿ ਇਕ ਹਫ਼ਤੇ ਵਿੱਚ ਪਾਣੀ ਦੇ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਅਗਲੇ ਸ਼ਨਿਚਰਵਾਰ 17 ਜਨਵਰੀ ਨੂੰ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Advertisement

ਮੰਤਰੀ ਦੇ ਨੁਮਾਇੰਦਿਆਂ ਨੇ ਇਕੱਠ ਵਿੱਚ ਆ ਕੇ ਮੰਗ ਪੱਤਰ ਲਿਆ ਤੇ ਮੰਤਰੀ ਸਾਹਿਬ ਨੂੰ ਤੁਰੰਤ ਪਹੁੰਚਾਉਣ ਦਾ ਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।

Advertisement

Advertisement
×