ਵਣ ਮੰਡਲ ਅਫਸਰ ਦੇ ਦਫਤਰ ਅੱਗੇ ਮੁਜ਼ਾਹਰਾ
ਹਾਈ ਕੋਰਟ ਕੇਸਾਂ ਦੇ ਫ਼ੈਸਲੇ ਲਾਗੂ ਨਾ ਕਰਨ ਦੇ ਰੋਸ ਵਜੋਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਵਣ ਮੰਡਲ ਅਫਸਰ ਜੰਗਲੀ ਜੀਵ ਅਤੇ ਖ਼ਜ਼ਾਨਾ ਅਫ਼ਸਰ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਸੰਘਰਸ਼ ਦੇ ਦਬਾਅ ਸਦਕਾ ਵਣ ਮੰਡਲ...
ਹਾਈ ਕੋਰਟ ਕੇਸਾਂ ਦੇ ਫ਼ੈਸਲੇ ਲਾਗੂ ਨਾ ਕਰਨ ਦੇ ਰੋਸ ਵਜੋਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਵਣ ਮੰਡਲ ਅਫਸਰ ਜੰਗਲੀ ਜੀਵ ਅਤੇ ਖ਼ਜ਼ਾਨਾ ਅਫ਼ਸਰ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਸੰਘਰਸ਼ ਦੇ ਦਬਾਅ ਸਦਕਾ ਵਣ ਮੰਡਲ ਅਫਸਰ ਅਤੇ ਖ਼ਜ਼ਾਨਾ ਅਫ਼ਸਰ ਨੇ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕਰ ਕੇ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਵਾਇਆ ਕਿ ਬਿੱਲਾਂ ਦੀ ਮਨਜ਼ੂਰੀ ਤੋਂ ਬਾਅਦ ਵਰਕਰਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਜਾਣਗੇ। ਇਸ ਮੌਕੇ ਜਸਵਿੰਦਰ ਸਿੰਘ ਸੌਜਾ, ਦਰਸ਼ਨ ਬੇਲੂ ਮਾਜਰਾ, ਭੁਪਿੰਦਰ ਸਿੰਘ ਸਾਧੂਹੈੜੀ, ਜੋਗਾ ਸਿੰਘ ਵਜੀਦਪੁਰ, ਅਮਰਜੀਤ ਸਿੰਘ ਲਾਛੜੂ ਆਦਿ ਆਗੂ ਸ਼ਾਮਲ ਹੋਏ। ਅਖੀਰ ਵਿੱਚ ਵਣ ਅਤੇ ਜੰਗਲੀ ਜੀਵ ਦੇ ਕਾਮਿਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਸੂਬਾ ਕਮੇਟੀ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿੱਚ 26 ਸਤੰਬਰ ਨੂੰ ਪਟਿਆਲੇ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਉਸ ਸੰਘਰਸ਼ ਵਿੱਚ ਸ਼ਾਮਲ ਹੋਣਗੇ।
ਇਸ ਮੌਕੇ ਸ਼ੇਰ ਸਿੰਘ ਸਰਹਿੰਦ, ਦਵਿੰਦਰ ਸਿੰਘ ਚੌਧਰੀਮਾਜਰਾ, ਪਰਗਟ ਸਿੰਘ ਰਾਮਗੜ੍ਹ, ਸਬਦਿਲ ਕੂਕੀ, ਗੁਰਚਰਨ ਸਿੰਘ ਸਮਾਣਾ, ਹਾਕਮ ਖ਼ਾਨ, ਜਗਤਾਰ ਸੁਧੇਵਾਲ, ਬੁੱਧ ਸਿੰਘ ਹੱਲੋਤਾਲੀ, ਗੁਰਮੀਤ ਸਿੰਘ ਮੱਲੇਵਾਲ, ਪ੍ਰਦੀਪ ਕੁਮਾਰ ਪਟਿਆਲਾ, ਸ਼ਿੰਦਾ ਸਰਹਿੰਦ, ਸ਼ਮਸ਼ੇਰ ਅਸਮਾਨਪੁਰ, ਬਲਕਾਰ ਬਠੋਈ, ਰੂਪ ਸਿੰਘ ਆਦਿ ਆਗੂ ਸ਼ਾਮਲ ਹੋਏ।

