ਰਮੇਸ਼ ਭਾਰਦਵਾਜ
ਲਹਿਰਾਗਾਗਾ , 15 ਮਈ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਰਿਲਾਇੰਸ ਪੰਪ ਅੱਗੇ ਹਨੇਰੀ ਤੇ ਮੀਂਹ ’ਚ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ 226ਵੇਂ ਦਿਨ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਮੋਦੀ ਸਰਕਾਰ ਖਿਲਾਫ਼ ਆਕਾਸ਼ ਗੁਜਾਊਂ ਨਾਅਰੇਬਾਜ਼ੀ ਕੀਤੀ। ਇਥੇ ਧਰਨੇ ਦੀ ਸ਼ੁਰੂਆਤ ਕ੍ਰਾਂਤੀਕਾਰੀ ਅਤੇ ਲੋਕ ਪੱਖੀ ਗੀਤਾਂ ਨਾਲ ਹੋਈ। ਸਟੇਜ ਦੀ ਜਿੰਮੇਵਾਰੀ ਜਥੇਬੰਦੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਨੇ ਸੰਭਾਲੀ। ਇਸ ਧਰਨੇ ਨੂੰ ਮਨਪ੍ਰੀਤ ਕੌਰ ਭੁਟਾਲ, ਜਸਵਿੰਦਰ ਕੌਰ ਗਾਗਾ, ਗੁਰਮੇਲ ਕੌਰ ਗਿਦੜਿਆਣੀ, ਬਲਜੀਤ ਕੌਰ ਲੇਹਲ ਕਲਾਂ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ , ਸ਼ਿਵਰਾਜ ਸਿੰਘ ਆਦਿ ਨੇ ਸੰਬੋਧਨ ਕੀਤਾ।