DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Demanding Higher Pay: ਅਮਨ ਅਰੋੜਾ ਦੀ ਕੋਠੀ ਅੱਗੇ ਮੁਜ਼ਾਹਰਾ

ਚੌਕੀਦਾਰਾਂ ਨੇ ਹਰਿਆਣਾ ਦੀ ਤਰਜ਼ ’ਤੇ ਸਹੂਲਤਾਂ ਦੇਣ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦਿੰਦੇ ਹੋਏ ਚੌਕੀਦਾਰ।
Advertisement

ਆਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਅਗਵਾਈ ਹੇਠ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫ਼ਤਰ ਨੇੜੇ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਇਕੱਠੇ ਹੋਕੇ ਸੁਨਾਮ ਸ਼ਹਿਰ ਵਿਚ ਰੋਸ ਮਾਰਚ ਕਰਨ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਜਥੇਬੰਦੀ ਦੇ ਆਗੂ ਸਤਿਗੁਰ ਸਿੰਘ ਮਾਝੀ, ਅਮਰਜੀਤ ਸਿੰਘ ਰੋਪੜ, ਚਰਨ ਸਿੰਘ ਬੱਲਰੇ ਨੇ ਕਿਹਾ ਕਿ ਚੌਕੀਦਾਰ ਚੌਵੀ ਘੰਟੇ ਕੰਮ ਕਰਦੇ ਹਨ ਪਰ ਸਰਕਾਰ ਵਲੋਂ ਮਿਹਨਤਾਨਾ ਸਿਰਫ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਸਰਕਾਰ ਵਲੋਂ ਆਪਣੇ ਸੂਬੇ ਦੇ ਪੇਂਡੂ ਚੌਕੀਦਾਰਾਂ ਨੂੰ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ, ਚਾਰ ਹਜ਼ਾਰ ਰੁਪਏ ਸਾਲਾਨਾ ਵਰਦੀ ਭੱਤਾ ਸਮੇਤ 2500 ਰੁਪਏ ਡੰਡੇ, ਬੈਟਰੀ ਅਤੇ ਪੰਜ ਸਾਲ ਵਿੱਚ ਨਵਾਂ ਸਾਈਕਲ ਦੇਣ ਦੇ ਨਾਲ ਹੀ ਦੋ ਲੱਖ ਰੁਪਏ ਸੇਵਾਮੁਕਤੀ ਸਮੇਂ, 3 ਲੱਖ ਰੁਪਏ ਦਾ ਬੀਮਾ ਅਤੇ ਈ ਪੀ ਐੱਫ ਫੰਡ ਵੀ ਕੱਟਿਆ ਜਾਂਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਤੋਂ ਘੱਟੋ-ਘੱਟ ਡੀ ਸੀ ਰੇਟ ’ਤੇ ਤਨਖਾਹ ਅਤੇ ਓਵਰਟਾਈਮ ਦੇਣ, ਚੋਣ ਅਮਲੇ ਦੀ ਤਰਜ਼ ’ਤੇ ਚੋਣ ਭੱਤਾ ਦੇਣ ਅਤੇ ਹਰਿਆਣਾ ਦੀ ਤਰਜ਼ ’ਤੇ ਸਹੂਲਤਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਜਖੇਪਲ, ਜਰਨੈਲ ਸਿੰਘ ਲੱਡੀ, ਹਾਕਮ ਸਿੰਘ ਹੰਡਿਆਇਆ, ਕਾਹਨ ਸਿੰਘ ਜੱਖਲਾਂ, ਬਿੱਲੂ ਖਾਂ ਬਿਗੜਵਾਲ, ਬਹਾਲ ਸਿੰਘ ਬਾਦਸ਼ਾਹਪੁਰ, ਛੱਜੂ ਸਿੰਘ ਛਾਜਲੀ, ਹਨੀਫ ਖਾਂ ਮੀਕਾਕਾ ਸਿੰਘ ਮੌਜੋਵਾਲ, ਰਾਮਆਸਰਾ ਸਿੰਘ ਤੋਗਾਵਾਲ, ਰਹੇੜੀ, ਰਾਮਪਾਲ ਲਾਲੇਆਣਾ, ਗੁਰਦਾਸ ਸਿੰਘ ਚਨਾਰਥਲ, ਅਵਤਾਰ ਸਿੰਘ ਨਿੱਕਾ, ਗੁਰਜੰਟ ਸਿੰਘ ਬੰਗੀ ਆਦਿ ਮੌਜੂਦ ਸਨ।

Advertisement
Advertisement
×