ਬੰਦ ਪਏ ਸੇਵਾ ਕੇਂਦਰ ਦੇ ਗੇਟ ਉੱਪਰ ਹਾਰ ਪਾ ਕੇ ਜਤਾਇਆ ਰੋਸ

ਸਮਾਜ ਸੇਵੀ ਨੌਜਵਾਨ ਨੇ ਸਾਥੀਆਂ ਸਮੇਤ ਵੱਖ-ਵੱਖ ਨਾਅਰਿਆਂ ਵਾਲੇ ਪੋਸਟਰ ਵੀ ਲਗਾਏ

ਬੰਦ ਪਏ ਸੇਵਾ ਕੇਂਦਰ ਦੇ ਗੇਟ ਉੱਪਰ ਹਾਰ ਪਾ ਕੇ ਜਤਾਇਆ ਰੋਸ

ਸੰਗਰੂਰ ’ਚ ਬੰਦ ਪਏ ਸੇਵਾ ਕੇਂਦਰ ਦੇ ਗੇਟ ਉੱਪਰ ਹਾਰ ਪਾ ਕੇ ਅਤੇ ਪੋਸਟਰ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਜਤਾਉਂਦੇ ਹੋਏ ਨੌਜਵਾਨ।

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 28 ਨਵੰਬਰ

ਸ਼ਹਿਰ ਦੇ ਇੱਕ ਨੌਜਵਾਨ ਨੇ ਬੰਦ ਪਏ ਸੇਵਾ ਕੇਂਦਰ ਦੇ ਗੇਟ ਉੱਪਰ ਹਾਰ ਪਾਉਂਦਿਆਂ ਨਿਵੇਕਲੇ ਢੰਗ ਨਾਲ ਪੰਜਾਬ ਸਰਕਾਰ ’ਤੇ ਤਨਜ਼ ਕੱਸਿਆ ਹੈ ਅਤੇ ਸਰਕਾਰ ਖ਼ਿਲਾਫ਼ ਲਿਖੇ ਨਾਅਰਿਆਂ ਵਾਲੇ ਪੋਸਟਰ ਲਗਾ ਕੇ ਰੋਸ ਜਤਾਇਆ ਹੈ। ਸਮਾਜ ਸੇਵੀ ਨੌਜਵਾਨ ਅਵਤਾਰ ਸਿੰਘ ਤਾਰਾ ਆਪਣੇ ਸਾਥੀਆਂ ਸਮੇਤ ਇੱਥੇ ਹਰੇੜੀ ਰੋਡ ਸਥਿਤ ਬੰਦ ਪਏ ਸੇਵਾ ਕੇਂਦਰ ਅੱਗੇ ਪੁੱਜੇ ਅਤੇ ਸਰਕਾਰ ਖ਼ਿਲਾਫ਼ ਨਿਵੇਕਲੇ ਅੰਦਾਜ਼ ਵਿੱਚ ਰੋਸ ਜਤਾਇਆ। ਨੌਜਵਾਨ ਨੇ ਸੇਵਾ ਕੇਂਦਰ ਨੂੰ ਲੱਗੇ ਤਾਲੇ ਉੱਪਰ ਹਾਰ ਪਾਇਆ ਅਤੇ ਵੱਖ-ਵੱਖ ਨਾਅਰਿਆਂ ਵਾਲੇ ਪੋਸਟਰ ਲਗਾਏ। ਇੱਕ ਪੋਸਟਰ ਉੱਪਰ ਲਿਖਿਆ ਸੀ, ‘ਕਹਿੰਦਾ ਹੈ ਪੰਜਾਬ, ਨਹੀਂ ਚਾਹੀਦੀ ਝੂਠੇ ਲਾਰਿਆਂ ਦੀ ਸਰਕਾਰ’ ਅਤੇ ਦੂਜੇ ਪੋਸਟਰ ਉੱਪਰ ‘ਹਰ ਮਜ਼ਦੂਰ ਦਾ ਕਰਜ਼ਾ ਮੁਆਫ਼, ਘਰ-ਘਰ ਸਰਕਾਰੀ ਨੌਕਰੀ, ਚਾਰ ਹਫ਼ਤਿਆਂ ’ਚ ਨਸ਼ਾ ਮੁਕਤ ਪੰਜਾਬ ਅਤੇ ਬੇਰੁਜ਼ਗਾਰ ਖਤਮ ਕਰਨ ਦੇ ਕਾਂਗਰਸ ਪਾਰਟੀ ਦੇ ਵਾਅਦੇ’ ਲਿਖੇ ਹੋਏ ਸਨ।

ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਸੰਨ 2016 ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਵਿੱਚ ਸੇਵਾ ਕੇਂਦਰ ਖੋਲ੍ਹੇ ਗਏ ਸਨ ਜਿਨ੍ਹਾਂ ਉਪਰ ਕਰੀਬ ਪੰਜ ਕਰੋੜ ਰੁਪਏ ਦਾ ਖਰਚਾ ਆਇਆ ਸੀ। ਇਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਪੰਜ ਸਾਲ ਲਈ ਦਿੱਤਾ ਗਿਆ ਸੀ। ਇਹ ਸੇਵਾ ਕੇਂਦਰ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਸਨ।

ਉਨ੍ਹਾਂ ਕਿਹਾ ਕਿ ਜਦੋਂ ਸੰਨ 2017 ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਤਾਂ ਇਹ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਜਿਸ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਪਏ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All