DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਨਸ਼ਨਰਾਂ ਵੱਲੋਂ ਬੈਂਕਾਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਮੋਹਿੰਦਰ ਕੌਰ ਮੰਨੂ ਸੰਗਰੂਰ, 17 ਜੁਲਾਈ ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋ: ਜ਼ਿਲ੍ਹਾ ਸੰਗਰੂਰ ਦੇ ਬੈਨਰ ਹੇਠ ਸਰਪ੍ਰਸਤ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆਂ, ਪ੍ਰਧਾਨ ਅਜਮੇਰ ਸਿੰਘ, ਖਜਾਨ ਚੰਦ ਅਤੇ ਜੋਰਾ ਸਿੰਘ ਦੀ ਅਗਵਾਈ ਹੇਠ ਪੈਨਸ਼ਨਾਂ ਵੰਡਣ ਵਾਲੇ ਬੈਂਕਾਂ, ਲੀਡ ਬੈਂਕ ਮੈਨੇਜਰ ਐਸ.ਬੀ.ਆਈ., ਪੀ.ਐਨ.ਬੀ...
  • fb
  • twitter
  • whatsapp
  • whatsapp
featured-img featured-img
ਬੈਂਕ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਪੈਨਸ਼ਨਰਜ਼।
Advertisement

ਮੋਹਿੰਦਰ ਕੌਰ ਮੰਨੂ

ਸੰਗਰੂਰ, 17 ਜੁਲਾਈ

Advertisement

ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋ: ਜ਼ਿਲ੍ਹਾ ਸੰਗਰੂਰ ਦੇ ਬੈਨਰ ਹੇਠ ਸਰਪ੍ਰਸਤ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆਂ, ਪ੍ਰਧਾਨ ਅਜਮੇਰ ਸਿੰਘ, ਖਜਾਨ ਚੰਦ ਅਤੇ ਜੋਰਾ ਸਿੰਘ ਦੀ ਅਗਵਾਈ ਹੇਠ ਪੈਨਸ਼ਨਾਂ ਵੰਡਣ ਵਾਲੇ ਬੈਂਕਾਂ, ਲੀਡ ਬੈਂਕ ਮੈਨੇਜਰ ਐਸ.ਬੀ.ਆਈ., ਪੀ.ਐਨ.ਬੀ ਅਤੇ ਹੋਰ ਬੈਂਕਾਂ ਦੇ ਮਾੜੇ ਪ੍ਰਬੰਧਾਂ ਵਿਰੁੱਧ ਸੈਂਕੜੇ ਪੈਨਸ਼ਨਰਾਂ ਨੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ |

ਇਸ ਮੌਕੇ ਸੰਬੋਧਨ ਕਰਦਿਆਂ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆ, ਸ਼ਿਵ ਕੁਮਾਰ, ਸੀਤਾ ਰਾਮ ਸ਼ਰਮਾ ਅਤੇ ਮੇਲਾ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਇਕ ਜੁਲਾਈ 2015 ਤੋਂ 31 ਦਸੰਬਰ 2015 ਤੱਕ ਛੇ ਪ੍ਰਤੀਸ਼ਤ ਡੀ.ਏ. ਦੇਣ ਦੇ ਹੁਕਮਾਂ ਅਨੁਸਾਰ ਬੈਂਕ ਵੱਲੋਂ ਪੇਮੈਂਟ ਨਹੀਂ ਕੀਤੀ ਜਾ ਰਹੀ| ਉਨ੍ਹਾਂ ਦੱਸਿਆ ਕਿ ਜਨਵਰੀ 23 ਅਤੇ ਜੁਲਾਈ 23 ਦੇ ਐਲਟੀਸੀ ਨਾ ਦੇਣ, ਆਰ.ਬੀ.ਆਈ. ਦੀਆਂ ਹਦਾਇਤਾਂ ਅਨੁਸਾਰ ਹਰ ਮਹੀਨੇ ਪੈਨਸ਼ਨ ਸਮੇਂ ਸਿਰ ਨਾ ਦੇਣ, ਬੈਂਕ ਵਿਚ ਪੈਨਸ਼ਨਰਾਂ ਨੂੰ ਗਾਈਡ ਕਰਨ ਅਤੇ ਹਲੀਮੀ ਨਾਲ ਵਰਤਾਓ ਨਾ ਕਰਨ ਲਈ ਨਿਯਮਾਂ ਦੇ ਜਾਣੂ ਨੋਡਲ ਅਧਿਕਾਰੀ ਨਾ ਲਾਉਣ, ਨੋਮੀਨੇਸ਼ਨ ਫ਼ਾਰਮਾਂ ਦੀ ਸਾਂਭ ਸੰਭਾਲ ਨਾ ਕਰਨ, ਪੀ.ਪੀ.ਓ ਦੀਆਂ ਕਾਪੀਆਂ ਨੂੰ ਅਪਡੇਟ ਨਾ ਕਰਨ ਵਿਰੁੱਧ ਪੈਨਸ਼ਨਰਾਂ ਵਿਚ ਰੋਸ ਅਤੇ ਰੋਹ ਵਧਿਆ ਹੈ| ਬੁਲਾਰਿਆਂ ਨੇ ਬੈਂਕ ਮੈਨੇਜਮੈਂਟ ਦੀ ਬਜ਼ੁਰਗਾਂ ਪੈਨਸ਼ਨਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ| ਬੁਲਾਰਿਆਂ ਨੇ ਮੰਗ ਕੀਤੀ ਕਿ ਆਰ.ਬੀ.ਆਈ ਦੀਆਂ ਹਦਾਇਤਾਂ ਅਨੁਸਾਰ ਦੇਰੀ ਨਾਲ ਹੋਣ ਵਾਲੀ ਪੇਮੈਂਟ ਅੱਠ ਪ੍ਰਤੀਸ਼ਤ ਵਿਆਜ ਸਮੇਤ ਦਿੱਤੀ ਜਾਵੇ| ਇਸ ਮੌਕੇ ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ, ਐਸ.ਬੀ. ਆਈ ਦੇ ਪ੍ਰਬੰਧਕ ਨਿਸ਼ਾਂਤ ਰੰਜਨ, ਪੀ.ਐਨ.ਬੀ. ਦੇ ਮੈਨੇਜਰ ਸੁਮਿਤ ਅਨੁਜ ਵੱਲੋਂ ਪਹੁੰਚ ਕੇ ਦੱਸਿਆ ਗਿਆ ਕਿ ਬਕਾਏ ਦੀ ਅਦਾਇਗੀ 23 ਜੁਲਾਈ ਦੀ ਪੈਨਸ਼ਨ ਨਾਲ ਪਾ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੋਰ ਮੰਗਾਂ ਮੰਨਣ ’ਤੇ ਵੀ ਸਹਿਮਤੀ ਪ੍ਰਗਟਾਈ| ਪੈਨਸ਼ਨਰਾਂ ਨੇ ਐਲਾਨ ਕੀਤਾ ਕਿ ਜੇ ਵਾਅਦੇ ਪੂਰੇ ਨਾ ਹੋਏ ਤਾਂ 8 ਅਗਸਤ ਨੂੰ ਬੈਂਕਾਂ ਦਾ ਘਿਰਾਓ ਕੀਤਾ ਜਾਵੇਗਾ|

Advertisement
×