ਧੂਰੀ ਸਿਵਲ ਹਸਪਤਾਲ ’ਚ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਜਪਾ ਵੱਲੋਂ ਧਰਨਾ : The Tribune India

ਧੂਰੀ ਸਿਵਲ ਹਸਪਤਾਲ ’ਚ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਜਪਾ ਵੱਲੋਂ ਧਰਨਾ

ਧੂਰੀ ਸਿਵਲ ਹਸਪਤਾਲ ’ਚ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਜਪਾ ਵੱਲੋਂ ਧਰਨਾ

ਸਿਵਲ ਹਸਪਤਾਲ ਅੰਦਰ ਰੋਸ ਪ੍ਰਗਟਾਉਂਦੇ ਹੋਏ ਭਾਜਪਾ ਆਗੂ।

ਖੇਤਰੀ ਪ੍ਰਤੀਨਿਧ
ਧੂਰੀ, 16 ਅਗਸਤ

ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੀ ਘਾਟ ਖ਼ਿਲਾਫ਼ ਰੋਸ ਵਜੋਂ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ, ਮੰਡਲ ਪ੍ਰਧਾਨ ਨੀਲੂ ਮਿੱਤਲ ਅਤੇ ਭਾਜਪਾ ਆਗੂ ਵਿਕੀ ਪਰੋਚਾ ਦੀ ਅਗਵਾਈ ਹੇਠ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਰਣਦੀਪ ਦਿਓਲ ਤੇ ਵਿੱਕੀ ਪਰੋਚਾ ਧੂਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕਾ ਧੂਰੀ ਦੇ ਸਿਵਲ ਹਸਪਤਾਲ ਦੇ ਹਾਲਾਤ ਇਸ ਕਦਰ ਮਾੜੇ ਹਨ ਕਿ ਇਹ ਮਹਿਜ਼ ਇੱਕ ਰੈਫ਼ਰ ਹਸਪਤਾਲ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਅੰਦਰ ਮਾਹਿਰ ਡਾਕਟਰਾਂ ਅਤੇ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਤੋਂ ਇਲਾਵਾ ਨਰਸਾਂ ਸਮੇਤ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਿਵਲ ਹਸਪਤਾਲ ਅੰਦਰ ਡਾਕਟਰੀ ਅਮਲੇ ਸਮੇਤ ਹੋਰ ਅਸਾਮੀਆਂ ਪੂਰੀਆਂ ਕਰਨ ਦੇ ਨਾਲ ਨਵੀਆਂ ਅਸਾਮੀਆਂ ਪੈਦਾ ਕਰੇ। ਇਸ ਤੋਂ ਇਲਾਵਾ ਐਮਰਜੈਂਸੀ ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਅੰਦਰ ਬਲੱਡ ਬੈਂਕ, ਸਿਟੀ ਸਕੈਨ, ਐਮ.ਆਰ.ਆਈ, ਅਲਟਰਾਸਾਊਂਡ ਮਸ਼ੀਨ, ਟੀਬੀ ਦੇ ਟੈਸਟ ਲਈ ਸੀ.ਬੀ.ਐਨ.ਏ.ਏ. ਟੈਸਟ ਮਸ਼ੀਨ ਸਮੇਤ ਹੋਰ ਆਧੁਨਿਕ ਟੈਸਟ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All