DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਸਾਲ ਬਣਿਆ ਅਗਾਂਹਵਧੂ ਕਿਸਾਨ ਕੁਲਵੀਰ ਸਿੰਘ

ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਵੇਚ ਰਿਹਾ ਹੈ ਲੱਖਾਂ ਦਾ ਗੁੜ ਤੇ ਸ਼ੱਕਰ

  • fb
  • twitter
  • whatsapp
  • whatsapp
featured-img featured-img
ਆਪਣੇ ਘੁਲਾੜੇ ’ਤੇ ਹੱਥੀਂ ਕੰਮ ਕਰ ਰਿਹਾ ਕੁਲਵੀਰ ਸਿੰਘ ਬਨਭੌਰਾ।
Advertisement

ਫ਼ਸਲੀ ਚੱਕਰ ਵਿੱਚ ਫਸਿਆ ਕਿਸਾਨ ਖੇਤੀ ਨੂੰ ਘਾਟੇ ਦਾ ਵਣਜ ਆਖ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਆਪਣੇ ਪਿਤਾ ਪੁਰਖੀ ਰਵਾਇਤੀ ਧੰਦੇ ਤੋਂ ਮੂੰਹ ਮੋੜ ਕੇ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ, ਜਦਕਿ ਪਿੰਡ ਬਨਭੌਰਾ ਦੇ ਉੱਦਮੀ ਤੇ ਅਗਾਂਹਵਧੂ ਕਿਸਾਨ ਕੁਲਵੀਰ ਸਿੰਘ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਦਿੱਤਾ ਹੈ। ਅਧਿਆਪਕ ਵਜੋਂ ਆਪਣੇ ਹੀ ਪਿੰਡ ਬਨਭੌਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੇਵਾਵਾਂ ਨਿਭਾਉਣ ਵਾਲੇ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨਾਲ ਅੰਤਾਂ ਦਾ ਮੋਹ ਹੈ। ਉਹ ਅੱਜ ਵੀ ਆਪਣੇ 20 ਏਕੜ ਵਿੱਚ ਬੀਜੇ ਆਰਗੈਨਿਕ ਗੰਨੇ ਦੀ ਗੁਡਾਈ ਕਾਮਿਆਂ ਨਾਲ ਖੁਦ ਕਰਵਾਉਂਦਾ ਹੈ। ਉਸਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਕੁਦਰਤੀ ਖੇਤੀ ਕਰ ਰਿਹਾ ਹੈ ਅਤੇ ਛੇ ਸਾਲਾਂ ਤੋਂ ਆਰਗੈਨਿਕ ਗੰਨੇ ਤੋਂ ਗੁੜ ਅਤੇ ਸ਼ੱਕਰ ਤਿਆਰ ਕਰਕੇ ਵੇਚ ਰਿਹਾ ਹੈ। ਕੁਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਖੇਤੀ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੋ ਸਕਦੀ, ਪਰ ਅਸੀਂ ਆਪਣੇ ਹੱਥੀਂ ਮਿਹਨਤ ਕਰਨੀ ਛੱਡ ਦਿੱਤੀ ਹੈ ਅਤੇ ਆਪਣੇ ਦੇਸੀ ਬੀਜਾਂ ਨੂੰ ਗੁਆ ਰਹੇ ਹਾਂ। ਵੱਧ ਝਾੜ ਦੇ ਲਾਲਚ ’ਚ ਕਈ ਖ਼ਤਰਨਾਕ ਰਸਾਇਣਾਂ ਅਤੇ ਦਵਾਈਆਂ ਛਿੜਕਦੇ ਹਾਂ। ਉਸਨੇ ਦੱਸਿਆ ਕਿ ਇੱਕ ਵਿੱਘੇ ਵਿੱਚੋਂ ਕਰੀਬ 50-60 ਕੁਇੰਟਲ ਗੰਨੇ ਦੀ ਕਾਸ਼ਤ ਹੁੰਦੀ ਹੈ ਅਤੇ ਸਾਰੇ ਖਰਚੇ ਕੱਢ ਕੇ 50 ਤੋਂ 60 ਹਜ਼ਾਰ ਰੁਪਏ ਦੀ ਬੱਚਤ ਹੋ ਜਾਂਦੀ ਹੈ। ਇਸ ਤਰ੍ਹਾਂ ਇੱਕ ਏਕੜ ਵਿੱਚੋਂ ਢਾਈ ਤੋਂ ਤਿੰਨ ਲੱਖ ਅਸਾਨੀ ਨਾਲ ਕਮਾਇਆ ਜਾ ਸਕਦਾ ਹੈ। ਉਸਨੇ ਦੱਸਿਆ ਕਿ ਉਹ ਪੰਜਾਬ ਐਗਰੋ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ ਹੇਠ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਸ ਕੁਦਰਤੀ ਖੇਤੀ ਰਾਹੀਂ ਜਿੱਥੇ ਹਵਾ,ਪਾਣੀ ਤੇ ਮਿੱਟੀ ਦੀ ਸ਼ੁੱਧਤਾ ਲਈ ਯਤਨਸ਼ੀਲ ਹੈ।

Advertisement
Advertisement
×