ਪਿਆਜ਼, ਟਮਾਟਰ ਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

ਪਿਆਜ਼, ਟਮਾਟਰ ਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

ਰਮੇਸ਼ ਭਾਰਦਵਾਜ

ਲਹਿਰਾਗਾਗਾ, 23 ਸਤੰਬਰ

ਪਿਆਜ਼ ਅਤੇ ਆਲੂਆਂ ਦੇ ਰੇਟ ਆਸਮਾਨੀ ਚੜ੍ਹਨ ਮਗਰੋਂ ਗਰੀਬ ਪਰਿਵਾਰਾਂ ਦੀ ਥਾਲੀ ’ਚੋਂ ਸਬਜ਼ੀ ਅਤੇ ਚਟਨੀ ਵੀ ਗਾਇਬ ਹੋ ਚੁੱਕੀ ਹੈ। ਇਥੇ ਪੰਜਾਬ ਦੀਆਂ ਦੂਜੀਆਂ ਮੰਡੀਆਂ ਨਾਲ ਸਬਜ਼ੀਆਂ ਦੇ ਰੇਟ ਕਈ ਗੁਣਾ ਵੱਧ ਹਨ। ਇਸ ਵੇਲੇ ਇਥੇ ਰਿਟੇਲ ਵਿੱਚ ਪਿਛਲੇ ਮਹੀਨੇ ਦਸ ਰੁਪਏ ਕਿਲੋ ਵਿਕਣ ਵਾਲਾ ਕੱਦੂ 50-60 ਰੁਪਏ, ਬੈਂਗਣ 40 ਰੁਪਏ, ਲਸਣ 180 ਰੁਪਏ, ਹਰਾ ਧਨੀਆਂ 400 ਰੁਪਏ ਕਿਲੋਂ, ਗੋਭੀ 80-100 ਰੁਪਏ, ਸ਼ਿਮਲਾ ਮਿਰਚ 80 ਰੁਪਏ, ਹਰੇ ਮਟਰ 300 ਰੁਪਏ, ਤੋਰੀ 60 ਰੁਪਏ, ਗਵਾਰਾ ਫਲੀ 80 ਰੁਪਏ, ਟਮਾਟਰ 60 ਰੁਪਏ, ਪਾਲਕ ਤੇ ਸਾਗ 40 ਰੁਪਏ, ਸੇਬ 100 ਰੁਪਏ, ਚਿੱਬੜ 50, ਖੀਰਾ 60 ਰੁਪਏ, ਆਲੂ 35-45 ਰੁਪਏ, ਪਿਆਜ਼ 45-50 ਪ੍ਰਤੀ ਕਿਲੋ ਵਿਕ ਰਿਹਾ ਹੈ। ਸਬਜ਼ੀ ਵਿਕਰੇਤਾ ਇੰਦੂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸਬਜ਼ੀ ਦੀ ਕਾਸ਼ਤ ਘੱਟ ਹੋਣ ਕਾਰਨ ਬਹੁਤੀ ਸਬਜ਼ੀ ਬਾਹਰੋਂ ਆਉਂਦੀ ਹੈ ਅਤੇ ਸੁਨਾਮ ਪਾਤੜਾਂ ਤੋਂ ਆਉਣ ਵਾਲੀ ਸਬਜ਼ੀ ’ਤੇ ਦੋਹਰੀ ਮਾਰਕਿਟ ਫੀਸ ਲੱਗਣ ਕਰਕੇ ਸਿੱਧੇ ਦਸ ਫੀਸਦੀ ਰੇਟ ਵਧ ਹੀ ਜਾਂਦੇ ਹਨ। ਜਿਸਦਾ ਖਮਿਆਜ਼ਾ ਖਪਤਕਾਰਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿਆਜ਼ ਦਿੱਲੀ ਤੋਂ 3300-3500 ਰੁਪਏ ਪ੍ਰਤੀ 100 ਕਿਲੋਂ ਆਉਣ ਅਤੇ ਆਲੂ ਕੋਲਡ ਸਟੋਰ ਦੇ ਮਿਲਣ ਕਰਕੇ ਥੋਕ ’ਚ 3000 ਰੁਪਏ ਕੁਇੰਟਲ ਅਤੇ ਖਰਚਾ ਵੱਖਰਾ ਹਨ। ਸਬਜ਼ੀ ਵਿਕਰੇਤਾਵਾਂ ਅਨੁਸਾਰ ਪਿਛਲੇ ਦਿਨੀ ਹੋਈ ਬਾਰਸ਼ ਕਰਕੇ ਸਬਜ਼ੀਆਂ ਦੀ ਕਾਸ਼ਤ ਬਹੁਤ ਘੱਟ ਗਈ ਹੈ ਜਿਸ ਕਰਕੇ ਰੇਟ ਅਜਿਹੇ ਵੇਲੇ ਵਧ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਬਜ਼ੀ ’ਤੇ ਸਿਰਫ਼ ਇੱਕ ਥਾਂ ’ਤੇ ਮਾਰਕਿਟ ਫੀਸ ਲੈਣੀ ਚਾਹੀਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All