DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

President's Medal: ਐੱਸ ਪੀ ਨਵਰੀਤ ਵਿਰਕ ਨੂੰ ਰਾਸ਼ਟਰਪਤੀ ਮੈਡਲ ਮਿਲੇਗਾ

ਪੰਜਾਬ ਪੁਲੀਸ ਵਿਚ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਕਪਤਾਨ ਪੁਲੀਸ ਪੀ ਬੀ ਆਈ ਸੰਗਰੂਰ ਨੂੰ ਆਜ਼ਾਦੀ ਦਿਵਸ ਵਿਖੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ ਪੀ ਨਵਰੀਤ ਸਿੰਘ ਵਿਰਕ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ, ਬਿਹਤਰੀਨ ਪੇਸ਼ੇਵਰ...

  • fb
  • twitter
  • whatsapp
  • whatsapp
featured-img featured-img
ਐੱਸ ਪੀ ਨਵਰੀਤ ਸਿੰਘ ਵਿਰਕ
Advertisement
ਪੰਜਾਬ ਪੁਲੀਸ ਵਿਚ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਕਪਤਾਨ ਪੁਲੀਸ ਪੀ ਬੀ ਆਈ ਸੰਗਰੂਰ ਨੂੰ ਆਜ਼ਾਦੀ ਦਿਵਸ ਵਿਖੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਸ ਪੀ ਨਵਰੀਤ ਸਿੰਘ ਵਿਰਕ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ, ਬਿਹਤਰੀਨ ਪੇਸ਼ੇਵਰ ਸੇਵਾਵਾਂ ਲਈ ਡੀ ਜੀ ਪੀ ਪੰਜਾਬ ਵੱਲੋਂ 12 'ਕਮੈਂਡੇਸ਼ਨ ਡਿਸਕ' (ਪ੍ਰਸ਼ੰਸਾ ਚਿੰਨ੍ਹ) ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ, 26 ਜਨਵਰੀ 2025 ਨੂੰ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ 'ਮੁੱਖ ਮੰਤਰੀ ਮੈਡਲ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਆਪਣੇ ਸੇਵਾ-ਕਾਲ ਵਿੱਚ ਇੱਕ ਹੋਰ ਵੱਕਾਰੀ ਪ੍ਰਾਪਤੀ ਜੋੜਦਿਆਂ, ਹੁਣ ਉਨ੍ਹਾਂ ਨੂੰ ਆਪਣੀ ਡਿਊਟੀ ਪ੍ਰਤੀ ਸਮਰਪਣ, ਪੇਸ਼ੇਵਰ ਮੁਹਾਰਤ ਅਤੇ ਮਿਸਾਲੀ ਯੋਗਦਾਨ ਦੇ ਮੱਦੇਨਜ਼ਰ 'ਸ਼ਲਾਘਾਯੋਗ ਸੇਵਾਵਾਂ ਲਈ 15 ਅਗਸਤ 2026 ਨੂੰ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਮੈਡਲ' ਨਾਲ ਸਨਮਾਨਿਤ ਕੀਤਾ ਜਾਵੇਗਾ।

Advertisement

Advertisement

Advertisement
×