ਗਰਭ ਸੰਭਾਲ ਤੇ ਪਰਿਵਾਰ ਨਿਯੋਜਨ ਜਾਗਰੂਕਤਾ ਕੈਂਪ
ਖੇਤਰੀ ਪ੍ਰਤੀਨਿਧ
ਧੂਰੀ, 23 ਜੂਨ
ਆਮ ਆਦਮੀ ਕਲੀਨਿਕ (ਆਯੁਸ਼ਮਾਨ ਆਰੋਗਿਆ ਕੇਂਦਰ), ਭਲਵਾਨ ਵਿੱਚ ਗਰਭਵਤੀ ਮਹਿਲਾਵਾਂ ਅਤੇ ਯੋਗ ਦੰਪਤੀਆਂ ਲਈ ਗਰਭ ਸੰਭਾਲ ਤੇ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕਤਾ ਕੈਂਪ ਲਾਇਆ ਗਿਆ।
ਇਸ ਕੈਂਪ ਦੀ ਅਗਵਾਈ ਡਾ. ਗੁਰਜੋਤ ਕੌਰ, ਮੈਡੀਕਲ ਅਫਸਰ, ਆਮ ਆਦਮੀ ਕਲੀਨਿਕ, ਭਲਵਾਨ ਨੇ ਕੀਤੀ। ਉਨ੍ਹਾਂ ਨੇ ਗਰਭਵਤੀ ਮਹਿਲਾਵਾਂ ਅਤੇ ਯੋਗ ਦੰਪਤੀਆਂ ਲਈ ਉਪਲਬਧ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਲੀਨਿਕ ਦੇ ਫਾਰਮੇਸੀ ਅਫਸਰ ਰਣਧੀਰ ਸਿੰਘ ਨੇ ਪਰਿਵਾਰ ਨਿਯੋਜਨ ਦਵਾਈਆਂ ਸਬੰਧੀ ਭਰਮ ਅਤੇ ਸੱਚਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਕਲੀਨਿਕ ਦੀ ਕਲਿਨੀਕਲ ਅਸਿਸਟੈਂਟ ਕਮਲਦੀਪ ਸ਼ਰਮਾ ਨੇ ਮਰੀਜ਼ਾਂ ਨੂੰ ਐਂਟੀਨੈਟਲ ਕੇਅਰ ਦੀ ਮਹੱਤਤਾ ਬਾਰੇ ਸਮਝਾਇਆ ਅਤੇ ਆਯੁਸ਼ਮਾਨ ਆਰੋਗਿਆ ਕੇਂਦਰ ਵਿੱਚ ਮਿਲਰਹੀਆਂ 102 ਤਰ੍ਹਾਂ ਦੀਆਂ ਦਵਾਈਆਂ ਅਤੇ 45 ਤਰ੍ਹਾਂ ਦੇ ਟੈਸਟਾਂ ਬਾਰੇ ਦੱਸਿਆ। ਇਸ ਮੌਕੇ ਸਿਵਲ ਸਰਜਨ ਡਾਕਟਰ ਸੰਜੇ ਕਾਮਰਾ,. ਭਗਵਾਨ ਸਿੰਘ, ਸਵਿੰਦਰਜੀਤ ਕੌਰ , ਰਾਜਵਿੰਦਰ ਕੌਰ, ਵੀਨਾ ਤਿਵਾਰੀ ਅਤੇ ਕਈ ਸਥਾਨਕ ਆਸ਼ਾ ਵਰਕਰਾਂ ਨੇ ਵੀ ਭਾਗ ਲਿਆ।