DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

power cut: ਕਿਸਾਨ ਜਥੇਬੰਦੀ ਨੇ ਐੱਸ ਡੀ ਓ ਦਫ਼ਤਰ ਘੇਰਿਆ

ਖੇਤੀ ਲੲੀ ਨਿਰਵਿਘਨ ਬਿਜਲੀ ਸਪਲਾੲੀ ਦੇਣ ਦੀ ਮੰਗ; ਕੱਟ ਨਾ ਲੱਗਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

  • fb
  • twitter
  • whatsapp
  • whatsapp
featured-img featured-img
ਭਵਾਨੀਗੜ੍ਹ ਵਿੱਚ ਐੱਸ ਡੀ ਓ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਮੱਟਰਾਂ
Advertisement

ਬਿਜਲੀ ਕੱਟਾਂ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਵੱਲੋਂ ਐੱਸ ਡੀ ਓ ਦਫ਼ਤਰ ਭਵਾਨੀਗੜ੍ਹ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲਾ ਪ੍ਰਧਾਨ ਕਰਮ ਸਿੰਘ ਬਲਿਆਲ, ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਅਤੇ ਬੁੱਧ ਸਿੰਘ ਬਾਲਦ ਨੇ ਕਿਹਾ ਕਿ ਗਰਮੀ ਦੀ ਰੁੱਤ ਵਿੱਚ ਹਰੇ ਚਾਰੇ ਅਤੇ ਹੋਰ ਫ਼ਸਲਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ ਪਰ ਲਗਾਤਾਰ ਲੱਗ ਰਹੇ ਵੱਡੇ ਬਿਜਲੀ ਕੱਟਾਂ ਕਾਰਨ ਫਸਲਾਂ ਦੀ ਸਿੰਜਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਦਾਅਵਿਆਂ ਦੇ ਉਲਟ ਵੱਡੇ ਕੱਟ ਲੱਗ ਰਹੇ ਹਨ‌ ਅਤੇ ਪਾਣੀ ਦੀ ਘਾਟ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਦਫਤਰ ਦਾ ਘਿਰਾਓ ਜਾਰੀ ਰਹੇਗਾ। ਇਸੇ ਦੌਰਾਨ ਰਘਵੀਰ ਸਿੰਘ ਐੱਸ ਡੀ ਓ ਘਰਾਚੋਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਬਿਜਲੀ ਕੱਟ ਨਾ ਲੱਗਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।

ਬਿਜਲੀ ਕੱਟਾਂ ਤੋਂ ਰਾਹਤ ਤੇ ਟਿਊਬਵੈੱਲਾਂ ਲਈ ਨਿਰੰਤਰ ਸਪਲਾਈ ਮੰਗੀ

ਪਟਿਆਲਾ (ਸਰਬਜੀਤ ਸਿੰਘ ਭੰਗੂ): ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੇ ਵਫਦ ਨੇ ਅੱੱਜ ਇਥੇ ਪਾਵਰਕੌਮ ਦੇ ਸੀਐਮਡੀ ਬਸੰਤ ਗਰਗ ਨਾਲ ਮੁਲਾਕਾਤ ਕੀਤੀ। ਵਫ਼ਦ ਨੇੇ ਪਿੰਡਾਂ ’ਚ ਲੱਗਦੇ ਬਿਜਲੀ ਕੱਟਾਂ ਤੋਂ ਰਾਹਤ ਦਿਵਾਉਣ ਅਤੇ ਟਿਊਬਵੈੱਲਾਂ ਲਈ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਦੀ ਮੰਗ ਕੀਤੀ। ਮਾਸਟਰ ਬਲਰਾਜ ਜੋਸ਼ੀ ਨੇ ਦੱਸਿਆ ਕਿ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠਲੇ ਵਫ਼ਦ ’ਚ ਬਲਰਾਜ ਜੋਸ਼ੀ, ਸੁਖਮਿੰਦਰ ਬਾਰਨ, ਜਗਮੇਲ ਗਾਜੇਵਾਸ, ਹਰਦੇਵ ਘੱਗਾ, ਅਮਰੀਕ ਘੱਗਾ, ਅਵਤਾਰ ਸਿੰਘ, ਹਰਦੀਪ ਡਰੌਲੀ, ਹਰਮਨਦੀਪ ਨੰਦਪੁਰ ਕੇਸ਼ੋ, ਪ੍ਰੇਮ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ ਤੇ ਅਜੈਬ ਸਿੰਘ ਦਫ਼ਤਰੀ ਵਾਲਾ ਆਦਿ ਵੀ ਮੌਜੂਦ ਸਨ। ਵਫਦ ਨੇ ਪਿੰਡਾਂ ‘ਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਲ ਸਮੇਤ ਟਿਊਬਵੈੱਲ ਮੋਟਰਾਂ ਲਈ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ’ਤੇ ਸੀ ਐੱਮ ਡੀ ਨੇ ਬਿਜਲੀ ਕੱਟਾਂ ਦੀਪ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਘਰੇਲੂ ਖਪਤ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦਾ ਯਕੀਨੀ ਦਿਵਾਉਂਦਿਆਂ ਖੇਤੀ ਮੋਟਰਾਂ ਨੂੰ ਸਵੇਰੇ 7 ਵਜੇ ਤੋਂ ਘਟੋ - ਘੱਟ 5 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਵੀ ਦਿਵਾਇਆ। ਬਿਜਲੀ ਟਰਾਂਸਫਾਰਮਰ ਅਤੇ ਲਾਈਨਾਂ ਦੀ ਮੁਰੰਮਤ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਰਵਾਉਣ ਦੀ ਗੱਲ ਵੀ ਆਖੀ ਗਈ ਤੇ ਨਾਲ ਹੀ ਪਿੰਡਾਂ ਵਿੱਚ ਸਮਾਰਟ ਮੀਟਰਾਂ ਦੀ ਥਾਂ ਪਹਿਲਾਂ ਵਾਲੇ ਹੀ ਮੀਟਰ ਲਗਾਏ ਜਾਣ ਦੇ ਮਾਮਲਾ ’ਤੇ ਵੀ ਕਿਸਾਨਾਂ ਦੇ ਵਫ਼ਦ ਨੇ ਵਿਚਾਰ-ਵਟਾਂਦਰਾ ਕੀਤਾ।

Advertisement

ਕਿਸਾਨ ਯੂਨੀਅਨ ਉਗਰਾਹਾਂ ਦਾ ਵਫਦ ਜਾਣਕਾਰੀ ਿਦੰਦਾ ਹੋਇਆ।
ਕਿਸਾਨ ਯੂਨੀਅਨ ਉਗਰਾਹਾਂ ਦਾ ਵਫਦ ਜਾਣਕਾਰੀ ਿਦੰਦਾ ਹੋਇਆ।
Advertisement
Advertisement
×