ਪੁਲੀਸ ਭਰਤੀ: ਰੇਲਵੇ ਪੁਲ ਉੱਤੇ ਪੱਕੇ ਮੋਰਚੇ ’ਤੇ ਡਟੇ ਉਮੀਦਵਾਰ

ਪੁਲੀਸ ਭਰਤੀ: ਰੇਲਵੇ ਪੁਲ ਉੱਤੇ ਪੱਕੇ ਮੋਰਚੇ ’ਤੇ ਡਟੇ ਉਮੀਦਵਾਰ

ਸੰਗਰੂਰ ’ਚ ਦਿੱਲੀ-ਲੁਧਿਆਣਾ ਹਾਈਵੇਅ ’ਤੇ ਓਵਰਬ੍ਰਿਜ ’ਤੇ ਦਿਨ-ਰਾਤ ਦੇ ਪੱਕੇ ਰੋਸ ਧਰਨੇ ’ਤੇ ਡਟੇ ਨੌਜਵਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਦਸੰਬਰ

ਪੁਲੀਸ ਕਾਂਸਟੇਬਲ ਭਰਤੀ ਵਿੱਚ ਕਥਿਤ ਘਪਲੇਬਾਜ਼ੀ ਖ਼ਿਲਾਫ਼ ਭਰਤੀ ਲਈ ਪ੍ਰੀਖਿਆ ਦੇਣ ਵਾਲੇ ਸੈਂਕੜੇ ਉਮੀਦਵਾਰ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਰੇਲਵੇ ਪੁਲ ਉਪਰ ਦਿਨ-ਰਾਤ ਤੋਂ ਡਟੇ ਹੋਏ ਹਨ ਜਿਸ ਕਾਰਨ ਹਾਈਵੇਅ ’ਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੈ ਅਤੇ ਪੁਲੀਸ ਵੱਲੋਂ ਆਵਾਜਾਈ ਲਈ ਲਿੰਕ ਸੜਕਾਂ ਰਾਹੀਂ ਤਬਦੀਲ ਕੀਤਾ ਗਿਆ ਹੈ। ਰੋਸ ਧਰਨੇ ’ਤੇ ਡਟੇ ਨੌਜਵਾਨ ਮੁੰਡੇ-ਕੁੜੀਆਂ ਦੀ ਹਮਾਇਤ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਈਆਂ ਹਨ।

ਇਸ ਮੌਕੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਨੌਜਵਾਨ ਸੰਘਰਸ਼ ਕਮੇਟੀ ਦੇ ਆਗੂਆਂ ਜਸਪਾਲ ਸਿੰਘ ਤੋਲਾਵਾਲੀਆ, ਰਮਨ ਕੌਰ ਗਿੱਲ ਮਾਨਸਾ, ਲਖਵੀਰ ਕੌਰ ਪੇਧਨੀ, ਦਵਿੰਦਰ ਸਿੰਘ ਧੂਰੀ, ਦਵਿੰਦਰ ਸਿੰਘ ਖੰਨਾ ਅਤੇ ਜੋਬਨਪ੍ਰੀਤ ਸਿੰਘ ਮੁਤਕਸਰ ਸਾਹਿਬ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਵਿੱਚ ਕਾਂਸਟੇਬਲਾਂ ਦੀ ਹੋਈ ਭਰਤੀ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਅਤੇ ਮੈਰਿਟ ਵਿੱਚ ਕਥਿਤ ਹੇਰਾਫੇਰੀ ਕਰਕੇ ਘੱਟ ਨੰਬਰਾਂ ਵਾਲਿਆਂ ਅੱਗੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਾਂਸਟੇਬਲ ਭਰਤੀ ਦਾ ਪ੍ਰੀਖਿਆ ਪੇਪਰ 25-26 ਸਤੰਬਰ ਨੂੰ ਲਿਆ ਸੀ ਜਿਸ ਵਿੱਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਪੇਪਰ ਦਿੱਤਾ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਤੋਂ ਕੜਾਕੇ ਦੀ ਠੰਢ ’ਚ ਡਟੇ ਉਮੀਦਵਾਰਾਂ ਦੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸਾਰ ਤੱਕ ਨਹੀਂ ਲਈ ਗਈ।

ਉਨ੍ਹਾਂ ਮੰਗ ਕੀਤੀ ਕਿ ਕਾਂਸਟੇਬਲ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਅਤੇ ਮੈਰਿਟ ਲਿਸਟ ਵਾਲਿਆਂ ਦੇ ਨੰਬਰ ਜਨਤਕ ਕੀਤੇ ਜਾਣ। ਪੰਜਾਬ ਪੁਲੀਸ ਦੇ ਇਸ਼ਤਿਹਾਰ ਅਨੁਸਾਰ 25% ਐੱਸਸੀ ਅਤੇ 33% ਜਨਰਲ ਵਰਗ ਦੀ ਉਮੀਦਵਾਰਾਂ ਨੂੰ ਵੀ ਭਰਤੀ ਟਰਾਇਲ ਲਈ ਬੁਲਾਇਆ ਜਾਵੇ। ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਇੰਟੈਲੀਜੈਂਸ ਦੇ ਰੱਦ ਕੀਤੇ ਪੇਪਰ ਦੁਬਾਰਾ ਲਏ ਜਾਣ। ਇਸ ਮੌਕੇ ਭਾਕਿਯੂ ਡਕੌਂਦਾ ਦੇ ਆਗੂ ਕੁਲਦੀਪ ਸਿੰਘ ਜੋਸ਼ੀ, ਕਿਰਤੀ ਕਿਸਾਨ ਯੂਨੀਅਨ ਦੇ ਬੱਗਾ ਸਿੰਘ ਬਹਾਦਪੁਰ ਅਤੇ ਪੰਚਾਇਤ ਯੂਨੀਅਨ ਪੰਜਾਬ ਦੇ ਆਗੂ ਗੁਰਮੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਧਰਨੇ ’ਚ ਸ਼ਮੂਲੀਅਤ ਕਰ ਕੇ ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ਵਿੱਚ ਨੌਜਵਾਨ ਸੰਘਰਸ਼ ਕਮੇਟੀ ਦੇ ਆਗੂ ਅਨਮੋਲਪ੍ਰੀਤ ਮੁਕਤਸਰ ਸਾਹਿਬ, ਸਾਗਰ ਸਿੰਘ, ਪੂਜਾ ਮਾਲੇਰਕੋਟਲਾ, ਕਲਸੁਮ ਮਾਲੇਰਕੋਟਲਾ, ਜਗਤਾਰ ਸਿੰਘ ਧੂਰੀ ਤੇ ਵਿਦਿਆਰਥੀ ਆਗੂ ਰਮਨ ਕਾਲਾਝਾੜ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All