ਸੰਗਰੂਰ ’ਚ ਇੰਡੀਅਨ ਆਇਲ ਡਿਪੂ ਦੇ ਸਾਹਮਣੇ ਢਾਬਿਆਂ ’ਤੇ ਪੁਲੀਸ ਨੇ ਛਾਪੇ ਮਾਰੇ

ਸੰਗਰੂਰ ’ਚ ਇੰਡੀਅਨ ਆਇਲ ਡਿਪੂ ਦੇ ਸਾਹਮਣੇ ਢਾਬਿਆਂ ’ਤੇ ਪੁਲੀਸ ਨੇ ਛਾਪੇ ਮਾਰੇ

ਗੁਰਦੀਪ ਸਿੰਘ ਲਾਲੀ

ਸੰਗਰੂਰ, 26 ਮਈ

ਸੰਗਰੂਰ ਪੁਲੀਸ ਨੇ ਇਥੇ ਪਾਤੜਾਂ ਰੋਡ ’ਤੇ ਇੰਡੀਅਨ ਆਇਲ ਦੇ ਡਿਪੂ ਸਾਹਮਣੇ ਢਾਬਿਆਂ ਉਪਰ ਛਾਪੇ ਮਾਾਰੇ। ਇਸ ਦੀ ਅਗਵਾਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਜ਼ਿਲਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਕੀਤੀ। ਢਾਬਿਆਂ ਤੇ ਹੋਰ ਕਈ ਥਾਵਾਂ ’ਤੇ ਛਾਪੇ ਦੌਰਾਨ ਵੱਡੀ ਤਾਦਾਦ ਵਿੱਚ ਪੈਟਰੋਲ ਤੇ ਡੀਜ਼ਲ ਦੀ ਮਾਤਰਾ ਵਧਾਉਣ ਵਾਲਾ ਕੈਮੀਕਲ, ਪੈਟਰੋਲ ਤੇ ਡੀਜ਼ਲ ਬਰਾਮਦ ਕੀਤਾ ਗਿਆ ਹੈ। ਬਾਅਦ ਦੁਪਹਿਰ ਤੱਕ 4 ਹਜ਼ਾਰ ਲਿਟਰ ਕੈਮੀਕਲ, ਪੈਟਰੋਲ ਤੇ ਡੀਜ਼ਲ ਬਰਾਮਦ ਕਰ ਲਿਆ ਹੈ, ਜਦੋਂ ਕਿ ਪੁਲੀਸ ਦੀ ਛਾਪੇ ਜਾਰੀ ਹਨ। ਪੁਲੀਸ ਅਨੁਸਾਰ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡਿਪੂ ਦੇ ਸਾਹਮਣੇ ਢਾਬਿਆਂ ’ਤੇ ਸਸਤੇ ਭਾਅ ਤੇਲ ਗੈਰ ਕਾਨੂੰਨੀ ਤੌਰ ’ਤੇ ਵੇਚਣ ਦਾ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿਚ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All