DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

police detention: ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਪੁੱਜੇ ਵਫ਼ਦ ਪੁਲੀਸ ਨੇ ਰੋਕੇ

ਆਂਗਣਵਾੜੀ ਵਰਕਰਾਂ ਵੱਲੋਂ ਸਕੂਲ ਅੱਗੇ ਮੁੱਖ ਮੰਤਰੀ ਖ਼ਿਲਾਫ਼ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਕੰਨਿਆ ਸਕੂਲ ਅੱਗੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਪੁੱਜੀਆਂ ਆਂਗਣਵਾੜੀ ਵਰਕਰਾਂ।
Advertisement

ਸਰਕਾਰੀ ਕੰਨਿਆ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਇੱਥੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਪਹੁੰਚੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਵਫਦਾਂ ਨੂੰ ਪੁਲੀਸ ਨੇ ਸਮਾਗਮ ਸਥਾਨ ਹਿਨਾ ਹਵੇਲੀ ਪੈਲੇਸ ਦੇ ਸਾਹਮਣੇ ਟਰਨਿੰਗ ਪੁਆਇੰਟ ਪੈਲੇਸ ਵਿਚ ਉਦੋਂ ਤੱਕ ਰੋਕੀ ਰੱਖਿਆ ਜਦੋਂ ਤੱਕ ਮੁੱਖ ਮੰਤਰੀ ਰਵਾਨਾ ਨਹੀਂ ਹੋ ਗਏ। ਉਧਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਸਕੂਲ ਕੰਪਲੈਕਸ ਨੇੜੇ ਪਹੁੰਚੀਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਨੂੰ ਵੀ ਪੁਲੀਸ ਨੇ ਉਥੇ ਹੀ ਰੋਕੀ ਰੱਖਿਆ। ਦੋਵੇਂ ਥਾਵਾਂ ’ਤੇ ਰੋਕੇ ਮੁਲਾਜ਼ਮ ਵਫਦਾਂ ਦੇ ਆਗੂਆਂ ਮੁਤਾਬਕ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਮਾਗਮ ਮਗਰੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਨਹੀਂ ਮਿਲਣ ਦਿੱਤਾ ਗਿਆ। ਟਰਨਿੰਗ ਪੁਆਇੰਟ ਪੈਲੇਸ ਵਿਚ ਰੋਕੇ ਗਏ ਕਰਮਚਾਰੀ ਵਫ਼ਦਾਂ ਵਿਚ ਹਰਪਰੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ, ਨੈਸਨਲ ਹੈਲਥ ਮਿਸ਼ਨ ਕਰਮਚਾਰੀ ਯੂਨੀਅਨ, ਮੁਨੱਵਰ ਜਹਾਂ ਦੀ ਅਗਵਾਈ ਹੇਠ ਮਲਟੀਪਰਪਜ਼ ਹੈਲਥ ਵਰਕਰ ਅਤੇ ਰੌਬਨ ਸ਼ਰਮਾ ਦੀ ਅਗਵਾਈ ਹੇਠ ਕੰਪਿਊਟਰ ਟੀਚਰਾਂ ਦੇ ਵਫਦ ਸ਼ਾਮਲ ਸਨ। ਇਸ ਦੌਰਾਨ ਮੁੱਖ ਮੰਤਰੀ ਨਾਲ ਨਾ ਮਿਲਣ ਦੇਣ ਤੋਂ ਖ਼ਫ਼ਾ ਆਂਗਣਵਾੜੀ ਵਰਕਰਾਂ ਨੇ ਸਕੂਲ ਅੱਗੇ ਮੁੱਖ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।

Advertisement
Advertisement
×