ਪਾਵਰਕੌਮ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਦਾ ਪਿੱਟ ਸਿਆਪਾ

ਪਾਵਰਕੌਮ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਦਾ ਪਿੱਟ ਸਿਆਪਾ

ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਾਮੇ|

ਮਹਿੰਦਰ ਕੌਰ ਮਨੂੰ
ਸੰਗਰੂਰ, 2 ਦਸੰਬਰ

ਜੁਆਇੰਟ ਫੋਰਮ ਪਾਵਰਕੌਮ ਦੇ ਕਾਮਿਆਂ ਵੱਲੋਂ ਰਣਬੀਰ ਕਲੱਬ ਵਿੱਚ ਕੰਪਲੇਟ ਮੋਟਰ ਉਪਰ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ| ਇਹ ਮੁਲਾਜ਼ਮ ਲਗਾਤਾਰ 15 ਨਵੰਬਰ ਤੋਂ ਮਾਸ ਕੈਜੂਅਲ ਲੀਵ ’ਤੇ ਹਨ ਤੇ ਹਰ ਰੋਜ਼ ਵੱਖ-ਵੱਖ ਥਾਵਾਂ ’ਤੇ ਝੰਡਾ ਮਾਰਚ ਅਤੇ ਧਰਨੇ ਦੇ ਰਹੇ ਹਨ| ਸਰਕਲ ਆਗੂ ਯਸ਼ਪਾਲ ਸ਼ਰਮਾ, ਜਗਦੇਵ ਸਿੰਘ, ਪਰਮਿੰਦਰ ਸਿੰਘ, ਗੁਲਜ਼ਾਰ ਸਿੰਘ, ਜਗਦੀਪ ਸਿੰਘ, ਅਸ਼ਵਨੀ ਕੁਮਾਰ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਬੇਸ਼ੱਕ ਬੀਤੀ ਰਾਤ ਪੇਅ ਬੈਂਡ ਦਾ ਸਰਕੁੁਲਰ ਜਾਰੀ ਕਰ ਦਿੱਤਾ ਹੈ, ਪਰ ਬਾਕੀ ਰਹਿੰਦੀਆਂ ਮੰਗਾਂ- ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ, ਕੱਚੇ ਕਾਮੇ ਪੱਕੇ ਕਰਨ ਅਤੇ ਨਵੇਂ ਸਕੇਲਾਂ ਅਨੁਸਾਰ ਤਨਖਾਹ ਦੇਣ ਮੰਗਾਂ ’ਤੇ ਚੁੱਪ ਵੱਟੀ ਹੋਈ ਹੈ ਜਿਸ ਕਾਰਨ ਜੁਆਇੰਟ ਫੋਰਮ ਨੇ 2 ਤੋਂ 7 ਦਸੰਬਰ ਤੱਕ ਮਾਸ ਕੈਜੂਅਲ ਲੀਵ ਦਾ ਫ਼ੈਸਲਾ ਕੀਤਾ ਹੈ|

ਇਸ ਦੌਰਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਜੁਆਇੰਟ ਫੋਰਮ ਵੱਲੋਂ ਕੋਈ ਵੀ ਸੁਨੇਹਾ ਨਹੀਂ ਆਉਂਦਾ, ਉਦੋਂ ਤੱਕ ਸੰਗਰੂਰ ਦੇ ਕਾਮੇ ਸੰਘਰਸ਼ ਜਾਰੀ ਰੱਖਣਗੇ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All