DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਮਗੜ੍ਹ ਦੀ ਸਵਾਲ ਸਭਾ ’ਚ ਲੋਕਾਂ ਨੇ ਦੁਖੜੇ ਸੁਣਾਏ

ਨਾਭਾ ਨੇੜਲੇ ਪਿੰਡ ਰਾਮਗੜ੍ਹ ਦੇ ਰਵਿਦਾਸ ਮੰਦਰ ਵਿੱਚ ਡੈਮੋਕ੍ਰੈਟਿਕ ਮਗਨਰੇਗਾ ਫਰੰਟ ਵੱਲੋਂ ‘ਸਵਾਲ ਸਭਾ’ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਨਸ਼ਿਆਂ, ਬੇਰੁਜ਼ਗਾਰੀ ਅਤੇ ਮਾੜੀਆਂ ਸਿਹਤ ਸਹੂਲਤਾਂ ਖਿਲਾਫ਼ ਆਪਣੇ ਦਰਦ ਦਾ ਪਿਟਾਰਾ ਖੋਲ੍ਹਿਆ। ਇਹ ਸਭਾ ਕੈਬਨਿਟ ਮੰਤਰੀ ਨੂੰ ਸਵਾਲ...

  • fb
  • twitter
  • whatsapp
  • whatsapp
featured-img featured-img
ਸਭਾ ’ਚ ਆਪਣੇ ਸਵਾਲ ਰੱਖਦੇ ਹੋਏ ਪਿੰਡ ਵਾਸੀ
Advertisement

ਨਾਭਾ ਨੇੜਲੇ ਪਿੰਡ ਰਾਮਗੜ੍ਹ ਦੇ ਰਵਿਦਾਸ ਮੰਦਰ ਵਿੱਚ ਡੈਮੋਕ੍ਰੈਟਿਕ ਮਗਨਰੇਗਾ ਫਰੰਟ ਵੱਲੋਂ ‘ਸਵਾਲ ਸਭਾ’ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਨਸ਼ਿਆਂ, ਬੇਰੁਜ਼ਗਾਰੀ ਅਤੇ ਮਾੜੀਆਂ ਸਿਹਤ ਸਹੂਲਤਾਂ ਖਿਲਾਫ਼ ਆਪਣੇ ਦਰਦ ਦਾ ਪਿਟਾਰਾ ਖੋਲ੍ਹਿਆ। ਇਹ ਸਭਾ ਕੈਬਨਿਟ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਸੰਗਰੂਰ ਦੇ ਗੁਲਜ਼ਾਰ ਸਿੰਘ ਨੂੰ ਸਮਰਪਿਤ ਸੀ।

ਸਭਾ ਦੌਰਾਨ ਮਜ਼ਦੂਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਮਜਬੂਰਨ ਆਪਣੇ 17 ਸਾਲਾ ਨਸ਼ੇ ਦੇ ਆਦੀ ਪੁੱਤਰ ਨੂੰ ਜ਼ੰਜੀਰ ਨਾਲ ਬੰਨ੍ਹਣਾ ਪਿਆ ਹੈ, ਕਿਉਂਕਿ ਨਸ਼ਿਆਂ ਨੇ ਉਸ ਦਾ 60 ਹਜ਼ਾਰ ਰੁਪਏ ਅਤੇ ਪੁੱਤਰ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਪੀੜਤ ਔਰਤ ਨੇ ਆਪਣੇ ਸਰਕਾਰੀ ਮੁਲਾਜ਼ਮ ਪਤੀ ਦੀ ਨਸ਼ੇ ਦੀ ਲਤ ਕਾਰਨ ਘਰ ਦਾ ਸਾਰਾ ਸਮਾਨ ਅਤੇ ਮੋਬਾਈਲ ਤੱਕ ਵਿਕ ਜਾਣ ਦਾ ਦਰਦ ਸਾਂਝਾ ਕੀਤਾ। ਪਿੰਡ ਵਾਸੀਆਂ ਨੇ ਮਗਨਰੇਗਾ ਰੁਜ਼ਗਾਰ ਖੋਹੇ ਜਾਣ, ਸਿਹਤ ਸਹੂਲਤਾਂ ਦੀ ਘਾਟ ਕਾਰਨ ਚੰਡੀਗੜ੍ਹ ਵੱਲ ਭੱਜਣ ਦੀ ਮਜਬੂਰੀ, ਪੁਲੀਸ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਵਾਤਾਵਰਨ ਦੀ ਹੋ ਰਹੀ ਉਲੰਘਣਾ ਦੇ ਮੁੱਦੇ ਵੀ ਜ਼ੋਰ-ਸ਼ੋਰ ਨਾਲ ਉਠਾਏ। ਪ੍ਰੋਗਰਾਮ ਦੇ ਅੰਤ ਵਿੱਚ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਫ਼ੈਸਲਾ ਕੀਤਾ ਕਿ ਉਹ ਆਪਣੇ ਇਹ ਸਵਾਲ ਇੱਕ ਬੋਰਡ ’ਤੇ ਲਿਖ ਕੇ ਪਿੰਡ ਦੇ ਮੁੱਖ ਦਰਵਾਜ਼ੇ ’ਤੇ ਲਗਾਉਣਗੇ, ਤਾਂ ਜੋ ਭਵਿੱਖ ਵਿੱਚ ਪਿੰਡ ਵਿੱਚ ਆਉਣ ਵਾਲੇ ਹਰ ਸਿਆਸੀ ਆਗੂ ਨੂੰ ਜਨਤਾ ਸਾਹਮਣੇ ਇਨ੍ਹਾਂ ਦਾ ਜਵਾਬ ਦੇਣਾ ਪਵੇ।

Advertisement

Advertisement
Advertisement
×