DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Devigarh ਨਗਰ ਪੰਚਾਇਤ ਖ਼ਿਲਾਫ਼ ਅੱਠ ਪਿੰਡਾਂ ਦੇ ਲੋਕ ਇਕੱਠੇ ਹੋਏ

ਬੱਸ ਅੱਡੇ ’ਤੇ ਧਰਨਾ ਲਾਇਆ; ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ

  • fb
  • twitter
  • whatsapp
  • whatsapp
featured-img featured-img
ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ ਧਰਮਪਾਲ ਸ਼ਰਮਾ।
Advertisement

ਕਸਬਾ ਦੇਵੀਗੜ੍ਹ ਵਿੱਚ ਨਵੀਂ ਬਣੀ ਨਗਰ ਪੰਚਾਇਤ ਨੂੰ ਤੋੜਨ ਦੀ ਮੰਗ ਲਈ ਅੱਠ ਪਿੰਡਾਂ ਦੇ ਵਸਨੀਕਾਂ ਨੇ ਧਰਮਪਾਲ ਸ਼ਰਮਾ, ਡਾ. ਰਣਜੀਤ ਸੰਧੂ ਅਤੇ ਕਈ ਹੋਰ ਮੋਹਤਬਰਾਂ ਦੀ ਅਗਵਾਈ ਹੇਠ ਬੱਸ ਅੱਡੇ ’ਚ ਤਿੰਨ ਘੰਟੇ ਦੇ ਕਰੀਬ ਧਰਨਾ ਦਿੱਤਾ ਅਤੇ ਮੌਜੂਦਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਧਰਮਪਾਲ ਸ਼ਰਮਾ, ਡਾ. ਰਣਜੀਤ ਸੰਧੂ ਤੋਂ ਇਲਾਵਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ੈਰੀ ਰਿਆੜ, ਜੋਗਿੰਦਰ ਸਿੰਘ ਕਾਕੜਾ, ਭੁਪਿੰਦਰ ਸਿੰਘ ਭਿੰਡਰ, ਜਸਵਿੰਦਰ ਸਿੰਘ ਕਾਕਾ, ਰਜਤ ਮਲਹੋਤਰਾ, ਰਿਸ਼ਬ ਸਿੰਗਲਾ, ਪਰਮਜੀਤ ਸਿੰਘ ਮਹਿਮੂਦਪੁਰ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਅੱਠ ਪਿੰਡਾਂ ਦੇ ਵਸਨੀਕਾਂ ਨੂੰ ਤਕੜੇ ਹੋ ਕੇ ਸੰਘਰਸ਼ ਕਰਨ ਦਾ ਵਿਸ਼ਵਾਸ ਦੁਆਇਆ। ਧਰਮਪਾਲ ਸ਼ਰਮਾ ਨੇ ਕਿਹਾ ਕਿ ਦੇਵੀਗੜ੍ਹ ਵਿੱਚ ਬਣਾਈ ਗਈ ਨਗਰ ਪੰਚਾਇਤ ਨੂੰ ਗਲਤ ਤਰੀਕੇ ਨਾਲ ਬਣਾਇਆ ਗਿਆ ਸੀ, ਜਦੋਂ ਕਿ ਕਸਬਾ ਦੇਵੀਗੜ੍ਹ ਦੀ ਵਸੋਂ ਘੱਟ ਸੀ ਅਤੇ ਦੇਵੀਗੜ੍ਹ ਦੇ ਨਾਲ ਲਗਦੇ 7-8 ਪਿੰਡਾਂ ਦੇ ਉਸ ਸਮੇਂ ਦੇ ਸਰਪੰਚਾਂ ਕੋਲੋਂ ਮਤੇ ਪਵਾ ਕੇ ਨਗਰ ਪੰਚਾਇਤ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਦੀ ਇਹ ਨਗਰ ਪੰਚਾਇਤ ਬਣੀ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਥੇ ਵਿਕਾਸ ਦੇ ਕੰਮ ਵੀ ਨਹੀਂ ਹੋ ਸਕੇ, ਸਗੋਂ ਸ਼ੁਰੂ ਕੀਤੇ ਕੰਮ ਵਿੱਚੇ ਹੀ ਲਟਕੇ ਪਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮਕਾਨ ਬਣਾਉਣ ਲਈ ਐੱਨ ਓ ਸੀ ਨਹੀਂਂ ਦਿੱਤੀ ਜਾਂਦੀ। ਅੱਜ ਟੈਕਸ ਨਾ ਭਰਨ ਦੀ ਵਜ੍ਹਾ ਕਰਕੇ 9 ਲੋਕਾਂ ਦੇ ਮਕਾਨ ਤੋੜਨ ਦੇ ਨੋਟਿਸ ਅਦਾਲਤ ਵੱਲੋਂ ਆ ਚੁੱਕੇ ਹਨ।

Advertisement

ਪਹਿਲਾਂ ਥਾਣਾ ਮੁਖੀ ਜੁਲਕਾਂ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ, ਜਿਨ੍ਹਾਂ ਧਰਨਕਾਰੀਆਂ ਨੂੰ ਧਰਨਾ ਨਾ ਲਾਉਣ ਅਤੇ ਰੋਸ ਮਾਰਚ ਨਾ ਕੱਢਣ ਦੀ ਅਪੀਲ ਕੀਤੀ ਪਰ ਧਰਨਾਕਾਰੀ ਨਹੀਂ ਮੰਨੇ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਵੀਗੜ੍ਹ ਦੀ ਨਗਰ ਪੰਚਾਇਤ ਬਿਲਕੁੱਲ ਗਲਤ ਤਰੀਕੇ ਨਾਲ ਬਣਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਨਗਰ ਪੰਚਾਇਤ ਨੂੰ ਭੰਗ ਕਰੇ, ਨਹੀਂ ਤਾਂ ਕਣਕ ਦੀ ਵਾਢੀ ਤੋਂ ਬਾਅਦ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮਗਰੋਂ ਐੱਸ ਡੀ ਐੱਮ (ਦੂਧਨਸਾਧਾਂ) ਡਾ. ਹਰਜੋਤ ਕੌਰ ਮੌਕੇ ’ਤੇ ਪੁੱਜੇ ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਦਿੱਤਾ। ਐੱਸ ਡੀ ਐੱਮ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਪ੍ਰਸਾਸ਼ਨ ਤੱਕ ਪਹੁੰਚਾਉਣਗੇ।

Advertisement

Advertisement
×