DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਐਕਸੀਅਨ ਦਫ਼ਤਰ ਘੇਰਿਆ

ਬਿਜਲੀ ਕੱਟ ਬੰਦ ਕਰਨ ਸਬੰਧੀ ਮੰਗ ਪੱਤਰ ਸੌਂਪਿਆ

  • fb
  • twitter
  • whatsapp
  • whatsapp
featured-img featured-img
ਬਿਜਲੀ ਕੱਟਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨ।
Advertisement

ਘਰੇਲੂ, ਵਪਾਰਕ, ਖੇਤੀ ਬਿਜਲੀ ਸਪਲਾਈ ’ਤੇ ਲਗਾਏ ਜਾ ਰਹੇ ਕੱਟਾਂ ਖ਼ਿਲਾਫ਼ ਲੋਕਾਂ ਨੇ ਅੱਜ ਇੱਥੇ ਸਿੱਧਵਾਂ ਬੇਟ ਰੋਡ ਸਥਿਤ ਪਾਵਰਕੌਮ ਦੇ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਬਿਜਲੀ ਕੱਟ ਬੰਦ ਕਰਨ ਦੀ ਮੰਗ ਕੀਤੀ।

ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਕਈ ਦਿਨਾਂ ਤੋਂ ਪੰਜਾਬ ਭਰ ਵਿੱਚ ਰਾਤ ਸਮੇਂ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ‌ ਕਰ ਦਿੱਤੀ ਹੈ। ਬਿਜਲੀ ਕੱਟਾਂ ਕਾਰਨ ਖੇਤੀ ਪੈਦਾਵਾਰ ’ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ। ਜੇ ਬਿਜਲੀ ਕੱਟ ਨਾ ਰੁਕੇ ਤਾਂ ਮੱਕੀ, ਮੂੰਗੀ ਤੇ ਝੋਨੇ ਦੀ ਬਿਜਾਈ ਤੇ ਲੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

Advertisement

ਉਨ੍ਹਾਂ ਕਿਹਾ ਕਿ ਇਸ ਵਾਰ ਅਤਿ ਦੀ ਗਰਮੀ ਦੇ ਮੱਦੇਨਜ਼ਰ ਬਿਜਲੀ ਖਪਤ ਵਿੱਚ ਵਾਧੇ ਦਾ ਅੰਦਾਜ਼ਾ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਅਤੇ ਇੰਤਜ਼ਾਮ ਵੀ ਉਸੇ ਮੁਤਾਬਕ ਕਰਨੇ ਚਾਹੀਦੇ ਸਨ। ਰੋਪੜ ਦੇ ਦੋ ਅੱਠ ਸੌ ਮੈਗਾਵਾਟ ਦੇ ਯੂਨਿਟ ਚਲਾਉਣ ਦਾ ਕੋਈ ਯਤਨ ਨਾ ਕਰਨਾ, ਪਾਵਰਕੌਮ ਵਿੱਚ ਖ਼ਾਲੀ ਪਈ ਡਾਇਰੈਕਟਰ ਦੀ ਅਸਾਮੀ ਭਰਨੀ ਪੰਜਾਬ ਸਰਕਾਰ ਦਾ ਏਜੰਡਾ ਨਹੀਂ ਹੈ। ਪਾਵਰਕੌਮ ਦਾ ਐੱਮ ਡੀ ਵੀ ਪੱਕਾ ਤਾਇਨਾਤ ਨਾ ਹੋਣ ਕਾਰਨ ਜ਼ਿੰਮੇਵਾਰੀ ਸਮਝਣ ਤੋਂ ਇਨਕਾਰੀ ਹੈ।

Advertisement

ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਵਿਦੇਸ਼ੀ ਗੇੜੀਆਂ ਵਿੱਚ ਮਸ਼ਰੂਫ ਰਹਿਣ ਪਿੱਛੋਂ ਅੱਜ ਸਾਹਮਣੇ ਆਏ ਤੇ ਹੁਣ ਬਿਜਲੀ ਕੱਟ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਹਨ।

ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਭਮਾਲ ਨੇ ਕਿਹਾ ਕਿ ਜਾਪਦਾ ਹੈ ਪੰਜਾਬ ਸਰਕਾਰ ਇਸ ਬੇਹੱਦ ਗੰਭੀਰ ਮੁਸ਼ਕਲ ਨੂੰ ਤੁਰੰਤ ਹੱਲ ਕਰਨ ਦੇ ਰੌਂਅ ਵਿੱਚ ਨਹੀਂ ਹੈ ਜਿਸ ਨਾਲ ਆਉਂਦੇ ਦਿਨਾਂ ਵਿੱਚ ਹਾਲਾਤ ਹੋਰ ਬਦਤਰ ਹੋਣਗੇ। ਅਜਿਹੇ ਹਾਲਾਤ ਵਿੱਚ ਸੜਕਾਂ ਜਾਮ ਐਕਸ਼ਨ ਜਥੇਬੰਦੀਆਂ ਦੀ ਮਜਬੂਰੀ ਹੋਵੇਗੀ। ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਸਮੇਂ ਐਕਸੀਅਨ ਦੀ ਗੈਰਹਾਜ਼ਰੀ ਵਿੱਚ ਸੁਪਰਡੈਂਟ ਵਿਨੀਤਾ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਸਮੇਂ ਕੁਲਵੰਤ ਸਿੰਘ ਕਾਂਤਾ ਗਾਲਿਬ, ਜਸਵੀਰ ਸਿੰਘ ਲੀਲਾਂ, ਗੁਰਤੇਜ ਸਿੰਘ ਅਖਾੜਾ, ਸੋਹਣ ਸਿੰਘ, ਅਮਰਜੀਤ ਸਿੰਘ ਦੇਹੜਕਾ, ਹਰਦੇਵ ਸਿੰਘ ਅਖਾੜਾ ਅਤੇ ਮਨਜਿੰਦਰ ਸਿੰਘ ਸਲੇਮਪੁਰਾ ਹਾਜ਼ਰ ਸਨ।

Advertisement
×