DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ: ਜਾਂਚ ਲਈ ਲਿਆਂਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਤ੍ਰਿਪੜੀ ਪੁਲੀਸ ਵੱਲੋਂ ਪਟਿਆਲਾ ਜੇਲ੍ਹ ਤੋਂ ਪੁੱਛ-ਪੜਤਾਲ ਲਈ ਲਿਆਂਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਪੁਰਾ ਵਾਸੀ ਬੰਟੀ ਵਜੋਂ ਹੋਈ ਹੈ। ਰਾਜਪੁਰਾ ਨਾਲ ਸਬੰਧਤ ਕਿਸੇ ਮਾਮਲੇ ’ਚ ਜੇਲ੍ਹ ’ਚ ਬੰਦ ਬੰਟੀ ਨੇ ਆਪਣੇ ਕਿਸੇ ਜਾਣਕਾਰ ਤੋਂ ਜੇਲ੍ਹ ’ਚ...

  • fb
  • twitter
  • whatsapp
  • whatsapp
Advertisement

ਤ੍ਰਿਪੜੀ ਪੁਲੀਸ ਵੱਲੋਂ ਪਟਿਆਲਾ ਜੇਲ੍ਹ ਤੋਂ ਪੁੱਛ-ਪੜਤਾਲ ਲਈ ਲਿਆਂਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਪੁਰਾ ਵਾਸੀ ਬੰਟੀ ਵਜੋਂ ਹੋਈ ਹੈ। ਰਾਜਪੁਰਾ ਨਾਲ ਸਬੰਧਤ ਕਿਸੇ ਮਾਮਲੇ ’ਚ ਜੇਲ੍ਹ ’ਚ ਬੰਦ ਬੰਟੀ ਨੇ ਆਪਣੇ ਕਿਸੇ ਜਾਣਕਾਰ ਤੋਂ ਜੇਲ੍ਹ ’ਚ ਜਰਦਾ ਮੰਗਵਾਇਆ ਸੀ। ਜਰਦੇ ਦੀਆਂ ਪੁੜੀਆਂ ਜਦੋਂ ਕੰਧ ਰਾਹੀਂ ਕਿਸੇ ਨੇ ਬਾਹਰੋਂ ਅੰਦਰ ਸੁੱਟੀਆਂ ਤਾਂ ਜੇਲ੍ਹ ਦੇ ਕਿਸੇ ਸੁਰੱਖਿਆ ਕਰਮਚਾਰੀ ਨੇ ਦੇਖ ਲਿਆ। ਇਸ ਮਗਰੋਂ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਉਸ ਖ਼ਿਲਾਫ਼ ਥਾਣਾ ਤ੍ਰਿਪੜੀ ਵਿੱਚ 21 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਸੀ।

ਇਸੇ ਮਾਮਲੇ ’ਚ ਤ੍ਰਿਪੜੀ ਦੀ ਪੁਲੀਸ ਉਸ ਨੂੰ ਪਹਿਲੀ ਅਪਰੈਲ ਨੂੰ ਅਦਾਲਤ ਰਾਹੀਂ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਪੁੱਛਗਿੱਛ ਲਈ ਲੈ ਕੇ ਆਈ ਸੀ ਪ੍ਰੰਤੂ ਅੱਜ ਉਸ ਦੀ ਮੌਤ ਹੋ ਗਈ। ਸੰਪਰਕ ਕਰਨ ’ਤੇ ਥਾਣਾ ਤ੍ਰਿਪੜੀ ਦੇ ਐੱਸ ਐੱਚ ਓ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਦਰਜ ਹੋਏ ਕੇਸ ਦਾ ਨਿਪਟਾਰਾ ਤਾਂ ਕਰਨਾ ਹੀ ਹੁੰਦਾ ਹੈ ਜਿਸ ਕਰਕੇ ਬਣਦੇ ਨਿਯਮਾਂ ਤਹਿਤ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ।

Advertisement

ਉਨ੍ਹਾਂ ਕਿਹਾ ਕਿ ਅੱਜ ਉਸ ਜਦੋਂ ਕਿਸੇ ਕਾਰਜ ਲਈ ਥਾਣੇ ਤੋਂ ਬਾਹਰ ਸੀ ਤਾਂ ਥਾਣੇ ਤੋਂ ਇਤਲਾਹ ਮਿਲੀ ਕਿ ਛਾਤੀ ’ਚ ਦਰਦ ਦੀ ਸ਼ਿਕਾਇਤ ਕਾਰਨ ਬੰਟੀ ਨੂੰ ਨਜ਼ਦੀਕੀ ਹਸਪਤਾਲ਼ ’ਚ ਲਿਜਾਇਆ ਗਿਆ ਹੈ ਉੱਥੋਂ ਮੁੱਢਲੀ ਸਹਾਇਤ ਮਗਰੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਇੰਸਪੈਕਟਰ ਸੁਖਵਿੰਦਰ ਗਿੱਲ ਦਾ ਕਹਿਣਾ ਸੀ ਕਿ ਉਸ ਖ਼ਿਲਾਫ਼ ਦਰਜ ਕੇਸ ’ਚ ਵੀ ਅਜਿਹਾ ਨਹੀਂ ਹੈ ਕਿ ਉਸ ਤੋਂ ਬਹੁਤ ਸਖਤੀ ਨਾਲ਼ ਪੁੱਛਗਿੱਛ ਕੀਤੀ ਜਾਵੇ, ਅਚਾਨਕ ਹੀ ਉਸ ਦੀ ਤਬੀਅਤ ਵਿਗੜ ਗਈ।

Advertisement

Advertisement
×