ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 11 ਸਤੰਬਰ
ਬਾਬਾ ਫਤਹਿ ਸਿੰਘ ਦਸਤਾਰ ਏ ਖ਼ਾਲਸਾ ਟਰੱਸਟ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੂਨੀਅਰ ਗਰੁੱਪ ਵਿੱਚ ਹੋਏ ਦਸਤਾਰ ਮੁਕਾਬਲਿਆਂ ’ਚ ਪਰਾਸੂ ਵਰਮਾ ਸ਼ੇਰਪੁਰ ਨੇ ਪਹਿਲਾ, ਕਮਲਜੀਤ ਸਿੰਘ ਮਸਤੂਆਣਾ ਸਾਹਿਬ ਨੇ ਦੂਸਰਾ ਅਤੇ ਹਰਜੀਤ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿੱਚ ਪਟਿਆਲਾ ਦੇ ਤਰਨਪ੍ਰੀਤ ਸਿੰਘ, ਸਿਮਰਤਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਪਹਿਲਾ, ਦੂਸਰਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਪਟਿਆਲਾ ਦਾ ਨਾਮ ਚਮਕਾਇਆ। ਦੁਮਾਲਾ ਸਜਾਉਣ ਮੁਕਾਬਲੇ ਵਿਚ ਦਪਿੰਦਰ ਕੌਰ ਬਾਠਾਂ, ਬੇਅੰਤ ਕੌਰ ਚੈਨੇਆਲਾ ਅਤੇ ਅਕਾਸ਼ਦੀਪ ਕੌਰ ਪਟਿਆਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਧੂਰੀ ਤੋਂ ਪੁਲੀਸ ਕਪਤਾਨ ਯੋਗੇਸ਼ ਸ਼ਰਮਾ ਨੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ . ਕੁਲਦੀਪ ਸਿੰਘ ਸਰਦੂਲਗੜ , ਜੁਗਰਾਜ ਸਿੰਘ ਢੱਡਰੀਆਂ , ਗੁਰਜੰਟ ਸਿੰਘ ਦੁੱਗਾਂ, ਰਾਮ ਸਿੰਘ ਬਹਾਦਰਪੁਰ, ਫਤਹਿ ਸਿੰਘ, ਸੰਦੀਪ ਸਿੰਘ, ਹਰਮਨਦੀਪ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਵੱਲੋਂ ਭਰਪੂਰ ਸਹਿਯੋਗ ਦਿੱਤਾ।