Paradise International School Ghagga: ਪੈਰਾਡਾਈਜ਼ ਸਕੂਲ ’ਚ ਵਿਦਿਆਰਥੀ ਕੌਂਸਲ ਦੀ ਚੋਣ
ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, (ਘੱਗਾ) ਦਫ਼ਤਰੀ ਵਾਲਾ ਵਿੱਚ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ। ਇਸ ਵਿੱਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੂੰ ਕੌਂਸਲ ਦੀ ਪ੍ਰਧਾਨ, ਅਵਨੀ ਮਿੱਤਲ ਨੂੰ ਸਕੂਲ...
ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, (ਘੱਗਾ) ਦਫ਼ਤਰੀ ਵਾਲਾ ਵਿੱਚ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ। ਇਸ ਵਿੱਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੂੰ ਕੌਂਸਲ ਦੀ ਪ੍ਰਧਾਨ, ਅਵਨੀ ਮਿੱਤਲ ਨੂੰ ਸਕੂਲ ਦੀ ਹੈੱਡ ਗਰਲ ਅਤੇ ਅਰਮਾਨ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਸ੍ਰੀਸ਼ਟੀ, ਮਾਨਵਜੋਤ ਕੌਰ ਅਤੇ ਦਿਲਸ਼ਾਨ ਸਿੰਘ ਸਕੂਲ ਦੇ ਕਪਤਾਨ ਚੁਣੇ ਗਏ।
ਬਿਆਸ ਹਾਊਸ ਲਈ ਖੁਸ਼ੀ ਅਤੇ ਤਰਨਜੀਤ ਕੌਰ, ਜੇਹਲਮ ਹਾਊਸ ਲਈ ਹਰਮਨ ਸ਼ਰਮਾ ਅਤੇ ਸ਼ੁਭਪ੍ਰੀਤ ਕੌਰ, ਰਾਵੀ ਹਾਊਸ ਲਈ ਅਰਸ਼ਪ੍ਰੀਤ ਕੌਰ ਅਤੇ ਸਮਰੀਤ ਕੌਰ ਅਤੇ ਸਤਲੁਜ ਹਾਊਸ ਲਈ ਅੰਬਰਪ੍ਰੀਤ ਕੌਰ ਅਤੇ ਸੁਖਦੀਪ ਕੌਰ ਨੂੰ ਹਾਊਸ ਕਪਤਾਨ ਅਤੇ ਉਪ ਕਪਤਾਨ ਚੁਣਿਆ ਗਿਆ। ਉਪਰੰਤ ਅਹੁਦੇਦਾਰਾਂ ਨੂੰ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਸੈਸ਼ੇ ਅਤੇ ਬੈਚ ਲਗਾ ਕੇ ਸਨਮਾਨਿਤ ਕੀਤਾ। ਸਕੂਲ ਪ੍ਰਧਾਨ ਅਤੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕੀ। ਸਕੂਲ ਦੇ ਈਕੋ ਕਲੱਬ, ਲਿਟਰੇਰੀ ਕਲੱਬ, ਹੈਲਥ ਐਂਡ ਵੈਲਨੇਸ ਕਲੱਬ ਅਤੇ ਆਰਟ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਕੀਤੀ ਗਈ।

