ਪੰਚਾਇਤ ਨੇ ਮਾਸਕ ਨਾ ਪਹਿਨਣ ’ਤੇ ਬਿਜਲੀ ਅਧਿਕਾਰੀ ਘੇਰੇ

* ਬਿਜਲੀ ਚੋਰੀ ਦੀ ਚੈਕਿੰਗ ਲਈ ਗਈ ਸੀ ਪਾਵਰਕੌਮ ਟੀਮ; * ਮਾਸਕ ਨਾ ਪਹਿਨੇ ਹੋਣ ਊੱਤੇ ਘਿਰਾਓ ਕੀਤਾ

ਪੰਚਾਇਤ ਨੇ ਮਾਸਕ ਨਾ ਪਹਿਨਣ ’ਤੇ ਬਿਜਲੀ ਅਧਿਕਾਰੀ ਘੇਰੇ

ਸੁਲਤਾਨਪੁਰ ’ਚ ਪਾਵਰਕੌਮ ਦੀ ਟੀਮ ਦੇ ਘਿਰਾਓ ਦਾ ਦ੍ਰਿਸ਼।

ਬੀਰਬਲ ਰਿਸ਼ੀ
ਸ਼ੇਰਪੁਰ, 6 ਅਗਸਤ

ਪਿੰਡ ਸੁਲਤਾਨਪੁਰ ਵਿੱਚ ਅੱਜ ਦੁਪਹਿਰੇ ਪਾਵਰਕੌਮ ਅਧਿਕਾਰੀ/ਮੁਲਾਜ਼ਮਾਂ ਵੱਲੋਂ ਮੀਟਰ ਘਰਾਂ ਤੋਂ ਬਾਹਰ ਹੋਣ ਦੇ ਬਾਵਜੂਦ ਚੈਕਿੰਗ ਦੇ ਨਾਂ ਹੇਠ ਬਿਨਾਂ ਮਾਸਕ ਤੋਂ ਲੋਕਾਂ ਦੇ ਘਰਾਂ ’ਚ ਵੜਨ ਦਾ ਪੰਚਾਇਤ ਨੇ ਸਖ਼ਤ ਨੋਟਿਸ ਲਿਆ। ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਦੀ ਅਗਵਾਈ ਹੇਠ ਤਕਰੀਬਨ ਦੋ ਘੰਟੇ ਮੁਲਾਜ਼ਮਾਂ ਦਾ ਘਿਰਾਓ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਐਕਸੀਅਨ ਮਨੋਜ ਕੁਮਾਰ ਨੂੰ ਪਹੁੰਚਣਾ ਪਿਆ। ਰਣੀਕੇ ਚੌਕੀ ਤੋਂ ਏਐੱਸਆਈ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁੱਜੀ ਪੁਲੀਸ ਟੀਮ ਨੇ ਪਾਵਰਕੌਮ ਟੀਮ ਦਾ ਖਹਿੜਾ ਛੁਡਵਾਇਆ।

ਪਿੰਡ ਦੇ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਪੰਚ ਜਗਸੀਰ ਦਾਸ, ਜਗਜੀਤ ਸਿੰਘ ਅਤੇ ਪੰਚ ਸਤਵੰਤ ਸਿੰਘ ਨੇ ਦੱਸਿਆ ਕਿ ਪੰਚਾਇਤ ਨੂੰ ਬਿਜਲੀ ਚੋਰੀ ਫੜਨ ਦਾ ਕੋਈ ਇਤਰਾਜ਼ ਨਹੀਂ ਪਰ ਕਰੋਨਾ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਦੇ ਪਾਲਣ ਕਰਦਿਆਂ ਬਿਨਾਂ ਮਾਸਕ ਤੇ ਬਿਨਾਂ ਸੈਨੇਟਾਈਜ਼ਰ ਤੋਂ ਕਿਸੇ ਨੂੰ ਘਰਾਂ ਵਿੱਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਬਿਨਾਂ ਮਾਸਕਾਂ ਵਾਲਿਆਂ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਸਰਪੰਚ ਗੁਰਦੀਪ ਸਿੰਘ ਨੇ ਪੰਚਾਇਤ ਵੱਲੋਂ ਪੁਲੀਸ ਦੀ ਉਲਾਰਵਾਦੀ ਭੂਮਿਕਾ ਖ਼ਿਲਾਫ਼ ਰਣੀਕੇ ਚੌਕੀ ਦਾ ਬਾਈਕਾਟ ਕਰਨ ਦਾ ਵਿਧਾਇਕ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਸਾਰਾ ਮਾਮਲਾ ਧਿਆਨ ਵਿੱਚ ਲਿਆਉਣਗੇ।

ਪਾਵਰਕੌਮ ਰੰਗੀਆਂ ਦੇ ਸਹਾਇਕ ਐੱਸਡੀਓ ਰੰਗੀਆਂ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਘਰਾਂ ਬਿਜਲੀ ਚੋਰੀ ਕਰਦੇ ਫੜੇ ਗਏ, ਸ਼ੰਟ ਕੰਪੈਸਟਰ ਘਰ ਦੇ ਅੰਦਰ ਲੱਗਿਆ ਹੋਣ ਕਰਕੇ ਉਹ ਘਰਾਂ ਅੰਦਰ ਜ਼ਰੂੁਰ ਗਏ ਅਤੇ ਉਨ੍ਹਾਂ ਦੇ ਬਕਾਇਦਾ ਰੁਮਾਲਾਂ ਨਾਲ ਮੂੰਹ ਢਕੇ ਹੋਏ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਜਿਹੜੇ ਫੜੇ ਗਏ ਹਨ ਏਐੱਸਆਈ ਕੁਲਵੰਤ ਸਿੰਘ ਨੇ ਬਿਨਾ ਮਾਸਕਾਂ ਸਬੰਧੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਪਹਿਲਾਂ ਤਾਂ ਕਿਹਾ, ‘‘ਤੁਸੀ ਇੰਚਾਰਜ ਸਾਹਿਬ’ ਨਾਲ ਗੱਲ ਕਰੋ।’’ਪਰ ਬਾਅਦ ਵਿੱਚ ਉਨ੍ਹਾਂ ਪਾਵਰਕੌਮ ਦੇ ਦੋ ਮੁਲਾਜ਼ਮਾਂ ਦੀਆਂ ਮਾਸਕ ਨਾ ਪਾਉਣ ਸਬੰਧੀ ਪਰਚੀਆਂ ਕੱਟ ਦੇਣ ਦਾ ਦਾਅਵਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All