DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਚਾਇਤ ਸਮਿਤੀ ਮਾਲੇਰਕੋਟਲਾ ਦੀ ਚੋਣ ਮੁਲਤਵੀ

ਐੱਸ ਡੀ ਐੱਮ ਨੂੰ ਉਡੀਕਣ ਮਗਰੋਂ ਕਾਂਗਰਸੀ ਮੈਂਬਰਾਂ ਨੇ ਵਾਕਆਊਟ ਕੀਤਾ

  • fb
  • twitter
  • whatsapp
  • whatsapp
featured-img featured-img
ਚੋਣ ਮੀਟਿੰਗ ਵਿਚੋਂ ਵਾਕਆਊਟ ਕਰ ਕੇ ਬਾਹਰ ਆਏ ਕਾਂਗਰਸੀ ਮੈਂਬਰ।
Advertisement

ਪੰਚਾਇਤ ਸਮਿਤੀ ਮਾਲੇਰਕੋਟਲਾ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ ਲਈ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੈੱਡਕੁਆਰਟਰ ਮਾਲੇਰਕੋਟਲਾ ਵਿਖੇ ਰੱਖੀ ਮੀਟਿੰਗ ਪ੍ਰਜ਼ਾਈਡਿੰਗ ਅਫਸਰ-ਕਮ-ਐੱਸ ਡੀ ਐੱਮ ਵੱਲੋਂ ਲੋੜੀਂਦਾ ਕੋਰਮ ਪੂਰਾ ਨਾ ਹੋਣ ਕਰਕੇ ਮੁਲਤਵੀ ਕਰ ਦਿੱਤੀ ਗਈ। ਪ੍ਰਜ਼ਾਈਡਿੰਗ ਅਫਸਰ-ਕਮ-ਐੱਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਕੋਰਮ ਲਈ ਲੋੜੀਂਦੇ ਮੈਂਬਰ ਹਾਜ਼ਰ ਨਾ ਹੋਣ ਕਰਕੇ ਚੋਣ ਮੀਟਿੰਗ ਮੁਲਤਵੀ ਕੀਤੀ ਗਈ ਹੈ ਤੇ ਚੋਣ ਲਈ ਫਿਰ ਮੀਟਿੰਗ ਰੱਖੀ ਜਾਵੇਗੀ।

ਜਾਣਕਾਰੀ ਮੁਤਾਬਕ ਅੱਜ ਨਿਰਧਾਰਤ ਸਮੇਂ 12 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਛੇ ਮੈਂਬਰ, ਕਾਂਗਰਸ ਪਾਰਟੀ ਦੇ ਸਾਰੇ ਚਾਰੇ ਮੈਂਬਰ ਮੀਟਿੰਗ ਹਾਲ ਵਿਚ ਪਹੁੰਚ ਗਏ ਪਰ ‘ਆਪ’ ਨਾਲ ਸਬੰਧਤ ਪੰਜੇ ਮੈਂਬਰ ਮੀਟਿੰਗ ਹਾਲ ਦੇ ਬਾਹਰ ਮੌਜੂਦ ਹੋਣ ਦੇ ਬਾਵਜੂਦ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਇਸ ਮਗਰੋਂ ਬਲਾਕ ਕਾਂਗਰਸ ਪ੍ਰਧਾਨ ਅਤੇ ਪੰਚਾਇਤ ਸਮਿਤੀ ਮੈਂਬਰ ਕੁਲਵਿੰਦਰ ਸਿੰਘ ਝੁਨੇਰ ਦੀ ਅਗਵਾਈ ਹੇਠ ਚਾਰੇ ਕਾਂਗਰਸੀ ਮੈਂਬਰ ਵੀ 12.25 ਵਜੇ ਮੀਟਿੰਗ ਹਾਲ ਵਿਚੋਂ ਵਾਕਆਊਟ ਕਰ ਕੇ ਬਾਹਰ ਆ ਗਏ। ਉਨ੍ਹਾਂ ਦੋਸ਼ ਲਾਇਆ ਕਿ ਉਹ ਪ੍ਰਜ਼ਾਈਡਿੰਗ ਅਫਸਰ-ਕਮ-ਐੱਸ ਡੀ ਐੱਮ ਨੂੰ 12.25 ਵਜੇ ਤੱਕ ਉਡੀਕਦੇ ਰਹੇ ਪਰ ਅਧਿਕਾਰੀ ਦੇ ਮੀਟਿੰਗ ਵਿਚ ਨਾ ਆਉਣ ਕਰਕੇ ਉਹ ਵਾਕ ਆਊਟ ਕਰ ਰਹੇ ਹਨ। ਦੂਜੇ ਪਾਸੇ ਪ੍ਰਜ਼ਾਈਡਿੰਗ ਅਫਸਰ-ਕਮ-ਐੱਸ ਡੀ ਐੱਮ ਹਰਬੰਸ ਸਿੰਘ ਨੇ ਕਾਂਗਰਸੀ ਮੈਂਬਰਾਂ ਦੇ ਦਾਅਵੇ ਨੂੰ ਰੱਦ ਕਰਦਿਆਂ ਦੱਸਿਆ ਕਿ ਉਹ ਕੁਝ ਮਿੰਟਾਂ ਲਈ ਹੀ ਨੇੜਲੇ ਜ਼ਿਲ੍ਹਾ ਸਦਰ ਦਫਤਰ ਗਏ ਸਨ ਅਤੇ ਤੁਰੰਤ ਮੀਟਿੰਗ ’ਚ ਵਾਪਸ ਪਹੁੰਚ ਗਏ ਸਨ। ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗ ਵਿਚ ਕੇਵਲ ਅਕਾਲੀ ਦਲ ਦੇ ਛੇ ਉਮੀਦਵਾਰਾਂ ਨੇ ਹੀ ਆਪਣੀ ਹਾਜ਼ਰੀ ਦਰਜ ਕੀਤੀ। ਪੰਚਾਇਤ ਸਮਿਤੀ ਮਾਲੇਰਕੋਟਲਾ ’ਚ ਛੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ, ਪੰਜ ਮੈਂਬਰ ‘ਆਪ’ ਦੇ ਤੇ 4 ਮੈਂਬਰ ਕਾਂਗਰਸ ਨਾਲ ਸਬੰਧਤ ਹਨ। ਵਿਧਾਇਕ ਦੀ ਇੱਕ ਵੋਟ ਸਣੇ ਕੁੱਲ 16 ਮੈਂਬਰੀ ਹਾਊਸ ’ਚ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਜਿੱਤਣ ਲਈ ਘੱਟੋ-ਘੱਟ 9 ਵੋਟਾਂ ਦਾ ਅੰਕੜਾ ਜ਼ਰੂਰੀ ਹੈ।

Advertisement

ਬਲਾਕ ਸਮਿਤੀ ਭਵਾਨੀਗੜ੍ਹ ਦੀ ਚੋਣ ਮੁਲਤਵੀ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਐੱਸ ਡੀ ਐੱਮ ਭਵਾਨੀਗੜ੍ਹ ਮਨਜੀਤ ਕੌਰ ਨੇ ਦੱਸਿਆ ਕਿ ਇੱਥੇ ਬੀ ਡੀ ਪੀ ਓ ਦਫ਼ਤਰ ਵਿਖੇ ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਰੱਖੀ ਗਈ ਮੀਟਿੰਗ ਮਿਥੇ ਹੋਏ ਸਮੇਂ ’ਤੇ ਸਾਰੇ ਬਲਾਕ ਸਮਿਤੀ ਮੈਂਬਰਾਂ ਦੀ ਗੈਰਹਾਜ਼ਰੀ ਕਾਰਨ ਮੁਲਤਵੀ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਬਲਾਕ ਸਮਿਤੀ ਭਵਾਨੀਗੜ੍ਹ ਦੇ ਕੁੱਲ 15 ਮੈਂਬਰਾਂ ਵਿੱਚੋਂ ‘ਆਪ’ ਦੇ 6 ਮੈਂਬਰ, ਕਾਂਗਰਸ ਪਾਰਟੀ ਦੇ 6 ਮੈਂਬਰ ਅਤੇ 3 ਆਜ਼ਾਦ ਮੈਂਬਰ ਜਿੱਤੇ ਹੋਏ ਹਨ।

Advertisement

Advertisement
×