ਬਾਹਰਲੇ ਇਲਾਕੇ ਤੋਂ ਆਏ ਝੋਨੇ ਦੇ ਟਰੱਕ ਘੇਰੇ

ਬਾਹਰਲੇ ਇਲਾਕੇ ਤੋਂ ਆਏ ਝੋਨੇ ਦੇ ਟਰੱਕ ਘੇਰੇ

ਪਿੰਡ ਬੜੀ ਵਿੱਚ ਚੱਕਾ ਜਾਮ ਮੌਕੇ ਨਾਅਰੇਬਾਜ਼ੀ ਕਰ ਰਹੇ ਕਿਸਾਨ। (ਇਨਸੈੱਟ) ਰੋਕੇ ਟਰੱਕਾਂ ਦੀ ਤਸਵੀਰ।

ਬੀਰਬਲ ਰਿਸ਼ੀ

ਸ਼ੇਰਪੁਰ, 26 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਮਾਰਕੀਟ ਕਮੇਟੀ ਸ਼ੇਰਪੁਰ ਨਾਲ ਸਬੰਧਤ ਬੜੀ ਮੰਡੀ ਨੇੜੇ ਬਾਹਰਲੇ ਝੋਨੇ ਦੇ ਚਾਰ ਟਰੱਕ ਉਸ ਸਮੇਂ ਘੇਰ ਲਏ ਜਦੋਂ ਇਹ ਟਰੱਕ ਮੰਡੀ ਨੇੜਿਓਂ ਦੀ ਬੜੀ-ਬਧੇਸਾ ਸੜਕ ‘ਤੇ ਪੈਂਦੇ ਇੱਕ ਸ਼ੈਲਰ ਵਿੱਚ ਜਾ ਰਹੇ ਸਨ। ਕਿਸਾਨਾਂ ਨੇ ਟਰੱਕ ਘੇਰ ਕੇ ਸ਼ੇਰਪੁਰ-ਰਾਏਕੋਟ ਮੁੱਖ ਸੜਕ ’ਤੇ ਜਾਮ ਲਗਾ ਦਿੱਤਾ ਪਰ ਪੰਜ ਘੰਟੇ ਤੱਕ ਸਿਵਲ ਪ੍ਰਸ਼ਾਸਨ ਦੇ ਕਿਸੇ ਸਮਰੱਥ ਅਧਿਕਾਰੀ ਨੇ ਆ ਕੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਿਸ ਮਗਰੋਂ ਕਿਸਾਨਾਂ ਨੇ ਠੋਸ ਕਾਰਵਾਈ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਤੱਕ ਦਾ ਪੱਕਾ ਧਰਨਾ ਲਗਾ ਦਿੱਤਾ।

ਪਿੰਡ ਬੜੀ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਸਵੇਰੇ ਤਕਰੀਬਨ ਸਾਢੇ ਕੁ ਗਿਆਰਾ ਵਜੇ ਬਾਹਰਲਾ ਇੱਕ ਟਰੱਕ ਮੰਡੀ ਨੇੜਿਓਂ ਲੰਘਦਾ ਵੇਖਿਆ ਤਾਂ ਸ਼ੱਕ ਹੋਣ ’ਤੇ ਰੋਕਿਆ ਗਿਆ। ਟਰੱਕ ਬਟਾਲੇ ਵੱਲ ਦਾ ਦੱਸਿਆ ਗਿਆ ਜਿਸ ਨੂੰ ਪਿੰਡ ਦੇ ਇਕੱਠੇ ਹੋਏ ਕਿਸਾਨਾਂ ਨੇ ਇਕਾਈ ਪ੍ਰਧਾਨ ਆਤਮਾ ਸਿੰਘ ਦੀ ਅਗਵਾਈ ਹੇਠ ਘੇਰ ਲਿਆ ਅਤੇ ਇਸ ਮਗਰੋਂ ਤਿੰਨ ਹੋਰ ਟਰੱਕ ਆ ਗਏ ਜਿਹੜੇ ਕਿਸਾਨਾਂ ਦੇ ਘਿਰਾਓ ਵਿੱਚ ਘਿਰ ਗਏ। ਕਿਸਾਨਾਂ ਦੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਇੰਨ੍ਹਾਂ ਟਰੱਕਾਂ ਦੀ ਨਮੀ 22 ਤੋਂ ਵੀ ਵੱਧ ਆ ਗਈ। ਮੌਕੇ ’ਤੇ ਪਹੁੰਚੇ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾ, ਸੁਖਵਿੰਦਰ ਸਿੰਘ ਲੀਲਾ ਹੁਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸ਼ੈਲਰ ਮਾਲਕ 18 ਨਮੀ ਵਾਲੇ ਟਰੱਕਾਂ ਨੂੰ ਸ਼ੈਲਰ ਦੇ ਗੇਟ ਅੱਗਿਓਂ ਮੋੜ ਦਿੰਦੇ ਹਨ ਪਰ ਦੂਜੇ ਪਾਸੇ 22 ਨਮੀ ਵਾਲੇ ਟਰੱਕ ਬਟਾਲੇ ਤੋਂ ਮੰਗਵਾ ਕੇ ਇਨ੍ਹਾਂ ਨੂੰ ਕੀ ਲਾਭ ਹੋ ਰਿਹਾ ਹੈ? ਉਨ੍ਹਾਂ ਦਾਲ ਵਿੱਚ ਕਾਲਾ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਦਾਅਵਾ ਕੀਤਾ ਕਿ ਜੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਹੋਵੇ ਤਾਂ ਵੱਡੇ ਸਕੈਂਡਲ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਭਾਵੇਂ ਸ਼ੇਰਪੁਰ ’ਚ ਨਾਇਬ ਤਹਿਸੀਲਦਾਰ ਦੀ ਅਸਾਮੀ ਖਾਲੀ ਹੋਣ ਕਾਰਨ ਮੌਕੇ ’ਤੇ ਡਿਊਟੀ ਮੈਜਿਸਟ੍ਰੇਟ ਨਹੀਂ ਪੁੱਜਿਆ ਪਰ ਐਸਡੀਐਮ ਧੂਰੀ ਇਸਮਤ ਵਿਜੈ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਸੈਕਟਰੀ ਨਾਲ ਗੱਲ ਕਰ ਰਹੇ ਹਨ। ਸੈਕਟਰੀ ਮਾਰਕੀਟ ਕਮੇਟੀ ਸ਼ੇਰਪੁਰ ਡੀਨਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਸ਼ੈਲਰ ਦਾ ਸਬੰਧ ਮਾਰਕੀਟ ਕਮੇਟੀ ਸੰਦੌੜ ਨਾਲ ਹੈ ਜਦੋਂ ਕਿ ਸੰਦੌੜ ਕਮੇਟੀ ਦੇ ਸੈਕਟਰੀ ਅਸ਼ਵਨੀ ਮਹਿਤਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਸਬੰਧਤ ਖ਼ਰੀਦ ਏਜੰਸੀ ਦੇ ਅਧਿਕਾਰ ਖੇਤਰ ਵਿੱਚ ਹੈ। ਸ਼ਾਮ ਸਾਢੇ ਪੰਜ ਸੰਦੌੜ ਨਾਲ ਸਬੰਧਤ ਪੁੱਜੇ ਇੰਸਪੈਕਟਰ ਅਜੈ ਕੁਮਾਰ ਨੇ ਕਿਹਾ ਕਿ ਉਹ ਨਮੀ ਦੀ ਜਾਂਚ ਕਰ ਰਹੇ ਹਨ ਜੇਕਰ ਵੱਧ ਹੋਈ ਤਾਂ ਲਿਖ ਕੇ ਭੇਜਿਆ ਜਾਵੇਗਾ। ਕਿਸਾਨਾਂ ਆਗੂ ਬਲਵੰਤ ਸਿੰਘ ਛੰਨਾ ਨੇ ਕਿਹਾ ਕਿ ਧਰਨਾਕਾਰੀ ਸੜਕ ’ਤੇ ਹੀ ਪੱਕੇ ਡੇਰੇ ਲਗਾਕੇ ਬੈਠਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All