ਵੈਟਰਨਰੀ ਅਫ਼ਸਰਾਂ ਤੇ ਸਟਾਫ ਵੱਲੋਂ ਚੋਣ ਡਿਊਟੀਆਂ ਦਾ ਵਿਰੋਧ

ਵੈਟਰਨਰੀ ਅਫ਼ਸਰਾਂ ਤੇ ਸਟਾਫ ਵੱਲੋਂ ਚੋਣ ਡਿਊਟੀਆਂ ਦਾ ਵਿਰੋਧ

ਚੋਣ ਡਿਊਟੀਆਂ ਦਾ ਵਿਰੋਧ ਕਰਦੇ ਹੋਏ ਵੈਟਰਨਰੀ ਅਫ਼ਸਰ ਤੇ ਵੈਟਰਨਰੀ ਇੰਸਪੈਕਟਰ।

ਹੁਸ਼ਿਆਰ ਿਸੰਘ ਰਾਣੂ
ਮਾਲੇਰਕੋਟਲਾ, 19 ਜਨਵਰੀ

ਸਥਾਨਕ ਸਿਵਲ ਪਸ਼ੂ ਹਸਪਤਾਲ ਵਿਚ ਹੋਈ ਬੈਠਕ ’ਚ ਜ਼ਿਲ੍ਹਾ ਮਾਲੇਰਕੋਟਲਾ ਦੇ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੇ ਜ਼‌ਿਲ੍ਹਾ ਚੋਣਕਾਰ ਅਫ਼ਸਰ ਸੰਗਰੂਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ ਅਤੇ ਪੈਰਾ ਵੈਟਰਨਰੀ ਸਟਾਫ ਦੀਆਂ ਲਗਾਈਆਂ ਚੋਣ ਡਿਊਟੀਆਂ ਦਾ ਵਿਰੋਧ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਸ਼ੂ ਧਨ ਦੀ ਸਿਹਤ ਸੁਰੱਖਿਆ ਅਤੇ ਚੱਲ ਰਹੀਆਂ ਅਤਿ ਜ਼ਰੂਰੀ ਸਕੀਮਾਂ ਨੂੰ ਮੁੱਖ ਰਖਦੇ ਹੋਏ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਵੈਟਰਨਰੀ ਅਫ਼ਸਰਾਂ ਤੇ ਪੈਰਾ ਵੈਟਰਨਰੀ ਸਟਾਫ ਦੀਆਂ ਚੋਣ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ।

ਇਸ ਮੌਕੇ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵੱਲੋਂ ਡਾ. ਮਿਸਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਮਾਲੇਰਕੋਟਲਾ, ਜਨਰਲ ਸਕੱਤਰ ਡਾ. ਵਿਕਰਮ ਕਪੂਰ, ਵੈਟਰਨਰੀ ਇੰਸਪੈਕਟਰਜ਼ ਐਸੋਸ਼ੀਏਸ਼ਨ ਵੱਲੋਂ ਹਰਨੇਕ ਸਿੰਘ ਝੁਨੇਰ ਅਤੇ ਤਹਿਸੀਲ ਪ੍ਰਧਾਨ ਮਨਜੀਤ ਸਿੰਘ ਰੁੜਕਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੈਟਰਨਰੀ ਅਫ਼ਸਰਾਂ ਤੇ ਪੈਰਾ ਵੈਟਰਨਰੀ ਸਟਾਫ ਦੀਆਂ ਚੋਣ ਡਿਊਟੀਆਂ ਕਾਰਨ ਪਸ਼ੂ ਸਿਹਤ ਸੰਸਥਾਵਾਂ ਦੇ ਬੰਦ ਹੋਣ ਨਾਲ ਪਸ਼ੂ ਧਨ ਦੇ ਇਲਾਜ ਦੀਆਂ ਐਮਰਜੈਂਸੀ ਸੇਵਾਵਾਂ ਦੇ ਪ੍ਰਭਾਵਤ ਹੋਣ ਦੇ ਹਵਾਲੇ ਨਾਲ ਇਸ ਸਟਾਫ ਨੂੰ ਚੋਣ ਡਿਊਟੀ ‘ਤੇ ਨਾ ਲਾਉਣ ਦੇ ਆਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਵੱਲੋਂ ਲਗਾਈਆਂ ਚੋਣ ਡਿਊਟੀਆਂ ਨਾਲ ਸਾਰੀਆਂ ਪਸ਼ੂ ਸੰਸਥਾਵਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪਸ਼ੂ ਧਨ ਦੀ ਸਿਹਤ ਸੁਰੱਖਿਆ ਲਈ ਮੂੰਹ ਖੁਰ ਬਿਮਾਰੀ ਤੋਂ ਬਚਾਅ ਦੇ ਟੀਕਾਕਰਨ ਅਤੇ ਹਰ ਪਿੰਡ ਵਿਚ ਮੁਫ਼ਤ ਏਆਈ ਦਾ ਕੰਮ ਵੀ ਚੱਲ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All