ਸਕੂਲ ਨੇੜੇ ਕੂੜਾ ਡੰਪ ਬਣਾਉਣ ਦਾ ਵਿਰੋਧ
ਇੱਥੇ ਵਿਕਾਸ ਨਗਰ ਨੇੜੇ ਸਥਿਤ ਪ੍ਰਾਇਮਰੀ ਸਕੂਲ ਕੋਲ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਕਾਰਨ ਇਲਾਕਾ ਵਾਸੀਆਂ ਵਿੱਚ ਰੋਸ ਹੈ। ਮੁਹੱਲਾ ਵਾਸੀਆਂ ਸੰਜੂ ਪ੍ਰਧਾਨ, ਬਿਪਨ, ਵਿਸ਼ਾਲ, ਸੋਨੀ, ਹੈਪੀ, ਹੈੱਡਮਾਸਟਰ ਰਵੀ, ਬਾਬੂ, ਸੰਜੇ ਅਤੇ ਗੋਲਡੀ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਕਰੀਬ...
ਇੱਥੇ ਵਿਕਾਸ ਨਗਰ ਨੇੜੇ ਸਥਿਤ ਪ੍ਰਾਇਮਰੀ ਸਕੂਲ ਕੋਲ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਕਾਰਨ ਇਲਾਕਾ ਵਾਸੀਆਂ ਵਿੱਚ ਰੋਸ ਹੈ। ਮੁਹੱਲਾ ਵਾਸੀਆਂ ਸੰਜੂ ਪ੍ਰਧਾਨ, ਬਿਪਨ, ਵਿਸ਼ਾਲ, ਸੋਨੀ, ਹੈਪੀ, ਹੈੱਡਮਾਸਟਰ ਰਵੀ, ਬਾਬੂ, ਸੰਜੇ ਅਤੇ ਗੋਲਡੀ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਕਰੀਬ 80 ਫ਼ੀਸਦੀ ਦਲਿਤ ਆਬਾਦੀ ਹੋਣ ਕਾਰਨ ਜਾਣਬੁੱਝ ਕੇ ਇੱਥੇ ਨਾਜਾਇਜ਼ ਡੰਪ ਬਣਾਇਆ ਗਿਆ ਹੈ, ਜੋ ਕਿ ਉਨ੍ਹਾਂ ਨਾਲ ਸਾਫ਼ ਭੇਦਭਾਵ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਨੇੜੇ ਕੂੜੇ ਦੇ ਢੇਰ ਲੱਗਣ ਨਾਲ ਬੱਚਿਆਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਕੂੜੇ ਵਿੱਚੋਂ ਬਦਬੂ ਅਤੇ ਮੱਖੀਆਂ-ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਐੱਸ ਡੀ ਐੱਮ ਨਮਨ ਮਾਰਕਨ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੁਣੇ ਆਇਆ ਹੈ ਅਤੇ ਉਹ ਕਾਰਜ ਸਾਧਕ ਅਫਸਰ ਨੂੰ ਹਦਾਇਤ ਕਰਕੇ ਢੇਰ ਨੂੰ ਚੁੱਕਵਾਉਣਗੇ।
ਥਾਣੇ ਅੱਗੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
ਅਮਰਗੜ੍ਹ (ਸੁਖਵਿੰਦਰ ਸਿੰਘ ਅਟਵਾਲ): ਇੱਥੇ ਥਾਣਾ ਅਮਰਗੜ੍ਹ ਅੱਗੇ ਮਾਲੇਰਕੋਟਲਾ-ਨਾਭਾ ਰੋਡ ’ਤੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ ਹਨ। ਇੱਥੋਂ ਰਾਹਗੀਰਾਂ ਨੂੰ ਮੂੰਹ ਢਕ ਕੇ ਲੰਘਣਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਹੈ। ਨਗਰ ਪੰਚਾਇਤ ਦੀ ਪ੍ਰਧਾਨ ਜਸਪਾਲ ਕੌਰ ਨੇ ਦੱਸਿਆ ਕਿ ਸ਼ਹਿਰ ਅੰਦਰ ਸਾਫ਼-ਸਫ਼ਾਈ ਰੱਖਣ ਲਈ ਸਾਡੇ 30 ਦੇ ਕਰੀਬ ਕਰਮਚਾਰੀ ਹਮੇਸ਼ਾ ਲੱਗੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਕੱਲੇ ਕੁਝ ਵੀ ਨਹੀਂ ਕਰ ਸਕਦੇ। ਇਸ ਲਈ ਸਮੁੱਚੇ ਸ਼ਹਿਰ ਵਾਸੀਆਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।

