DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Operation Prahar -2: ਭਵਾਨੀਗੜ੍ਹ ਤੋਂ ਪੁਲੀਸ ਨੇ ਇੱਕ ਹਫ਼ਤੇ ਵਿੱਚ 13 ਮੁਲਜ਼ਮ ਕੀਤੇ ਗ੍ਰਿਫਤਾਰ

ਅਪਰੇਸ਼ਨ ਪ੍ਰਹਾਰ -2 ਤਹਿਤ ਹੁਣ ਤੱਕ ਕੁੱਲ 38 ਮੁਲਜ਼ਮ ਕਾਬੂ: ਐੱਸ.ਐੱਸ.ਪੀ. ਚਾਹਲ

  • fb
  • twitter
  • whatsapp
  • whatsapp
featured-img featured-img
ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਦੀ ਫਾਈਲ ਫੋਟੋ।
Advertisement

ਸਬ ਡਵੀਜਨ ਭਵਾਨੀਗੜ੍ਹ ਵਿੱਚ ਪੁਲੀਸ ਵੱਲੋਂ ”ਯੁੱਧ ਨਸ਼ਿਆਂ ਵਿਰੁੱਧ”, ”ਪਿੰਡਾਂ ਦੇ ਪਹਿਰੇਦਾਰ” ਅਤੇ “ਅਪਰੇਸ਼ਨ ਪ੍ਰਹਾਰ -2” ਤਹਿਤ ਕਾਰਵਾਈ ਕਰਦਿਆਂ 18 ਤੋਂ 25 ਫਰਵਰੀ ਤੱਕ ਇੱਕ ਹਫ਼ਤੇ ਵਿੱਚ 13 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਪਰੇਸ਼ਨ ਪ੍ਰਹਾਰ -2 ਤਹਿਤ ਹੁਣ ਤੱਕ ਕੁੱਲ 38 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਐੱਸ.ਐੱਸ.ਪੀ. ਚਾਹਲ ਨੇ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਇੱਕ ਮਹਿਲਾ ਨੂੰ 25 ਗ੍ਰਾਮ ਚਿੱਟੇ ਸਮੇਤ ਅਤੇ ਆਬਕਾਰੀ ਐਕਟ ਤਹਿਤ ਇੱਕ ਮੁਲਜ਼ਮ ਨੂੰ 24 ਬੋਤਲਾਂ ਸ਼ਰਾਬ ਮਾਰਕਾ ਹਰਿਆਣਾ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਭਵਾਨੀਗੜ੍ਹ ਅਧੀਨ ਇਲਾਕੇ ਵਿੱਚ ਨਸ਼ਾ ਕਰਨ ਦੇ ਆਦੀ ਚਾਰ ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਕਾਉਂਸਲਿੰਗ ਕਰਵਾ ਕੇ ਇਲਾਜ ਕਰਵਾਇਆ ਗਿਆ।

Advertisement

ਐੱਸ.ਐੱਸ.ਪੀ. ਚਾਹਲ ਮੁਤਾਬਿਕ ਜ਼ਿਲ੍ਹਾ ਪੁਲੀਸ ਵੱਲੋਂ ਭਵਾਨੀਗੜ੍ਹ ਇਲਾਕੇ ਵਿੱਚ ਅਪਰਾਧਕ ਗਤੀਵਿਧੀਆਂ ਰੋਕਣ ਲਈ ਲਗਪਗ 99 ਸ਼ੱਕੀ ਵਿਅਕਤੀਆਂ ਦੀ ਧਾਰਾ 172 ਬੀਐਨਐਸਐਸ ਤਹਿਤ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸੇ ਤਰ੍ਹਾਂ ਦਿਨ ਅਤੇ ਰਾਤ ਸਮੇ ਗਸ਼ਤ ਕਰਦਿਆਂ ਇਲਾਕੇ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 65 ਵਹੀਕਲਾਂ ਦੇ ਚਲਾਨ ਕੀਤੇ ਗਏ ਹਨ। ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਸਬੰਧੀ ਅਪੀਲ ਕੀਤੀ।

Advertisement

Advertisement
×