ਭਵਾਨੀਗੜ੍ਹ ’ਚ ਨਸ਼ਿਆਂ ਵਿਰੁੱਧ Operation Prahaar: ਇੱਕ ਹਫ਼ਤੇ ’ਚ 13 ਮੁਲਜ਼ਮ ਗ੍ਰਿਫ਼ਤਾਰ
SSP ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ-ਡਵੀਜ਼ਨ ਭਵਾਨੀਗੜ੍ਹ ਪੁਲੀਸ ਵੱਲੋਂ ਅਪਰੇਸ਼ਨ ਪ੍ਰਹਾਰ 2 ਅਤੇ ਪਿੰਡ ਦੇ ਪਹਿਰੇਦਾਰ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। 11 ਫਰਵਰੀ ਤੋਂ 18 ਫਰਵਰੀ ਦੇ ਦਰਮਿਆਨ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ 13...
SSP ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ-ਡਵੀਜ਼ਨ ਭਵਾਨੀਗੜ੍ਹ ਪੁਲੀਸ ਵੱਲੋਂ ਅਪਰੇਸ਼ਨ ਪ੍ਰਹਾਰ 2 ਅਤੇ ਪਿੰਡ ਦੇ ਪਹਿਰੇਦਾਰ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। 11 ਫਰਵਰੀ ਤੋਂ 18 ਫਰਵਰੀ ਦੇ ਦਰਮਿਆਨ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ 13 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮੁਹਿੰਮ ਤਹਿਤ ਹੁਣ ਤੱਕ ਕੁੱਲ 25 ਮੁਲਜ਼ਮ ਫੜੇ ਜਾ ਚੁੱਕੇ ਹਨ। ਤਾਜ਼ਾ ਕਾਰਵਾਈ ਦੌਰਾਨ ਇੱਕ ਵਿਅਕਤੀ ਕੋਲੋਂ 10 ਨਸ਼ੀਲੇ ਇੰਜੈਕਸ਼ਨ (Drug Injections) ਬਰਾਮਦ ਕੀਤੇ ਗਏ ਹਨ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਦੋਸ਼ੀ ਕੋਲੋਂ ਐਕਟਿਵਾ ਸਕੂਟਰੀ ਵੀ ਬਰਾਮਦ ਹੋਈ ਹੈ।
ਪੁਲੀਸ ਨੇ ਨਾ ਸਿਰਫ਼ ਸਖ਼ਤੀ ਦਿਖਾਈ ਹੈ, ਸਗੋਂ ਸਮਾਜਿਕ ਸੁਧਾਰ ਵੱਲ ਕਦਮ ਵਧਾਉਂਦਿਆਂ ਨਸ਼ੇ ਦੇ ਆਦੀ 5 ਵਿਅਕਤੀਆਂ ਨੂੰ OOAT Center ਵਿੱਚ ਇਲਾਜ ਲਈ ਭੇਜ ਕੇ ਨਸ਼ਾ ਛੱਡਣ ਲਈ ਪ੍ਰੇਰਿਆ ਹੈ।
ਚੈਕਿੰਗ ਦੌਰਾਨ 155 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 85 ਵਾਹਨਾਂ ਦੇ ਚਲਾਨ ਕੱਟੇ ਗਏ। SSP ਚਾਹਲ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।

