DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

RoadAccident: ਬੱਸ ਪਲਟਣ ਕਾਰਨ ਇਕ ਹਲਾਕ, ਦਰਜਨ ਜ਼ਖ਼ਮੀ

ਇਥੇ ਅੱਜ ਤੜਕਸਾਰ ਲਗਪਗ 3 ਵਜੇ ਘੱਗਾ ਵਿੱਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਬੱਸ ਦਾ ਅਚਾਨਕ ਸੰਤੁਲਨ ਵਿਗੜਨ ਅਤੇ ਬਿਜਲੀ ਦੇ ਖੰਭੇ ਨਾਲ ਟਕਰਾਉਣ...

  • fb
  • twitter
  • whatsapp
  • whatsapp
featured-img featured-img
ਸੜਕ ’ਤੇ ਪਲਟੀ ਹੋਈ ਬੱਸ।
Advertisement

ਇਥੇ ਅੱਜ ਤੜਕਸਾਰ ਲਗਪਗ 3 ਵਜੇ ਘੱਗਾ ਵਿੱਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਬੱਸ ਦਾ ਅਚਾਨਕ ਸੰਤੁਲਨ ਵਿਗੜਨ ਅਤੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਮਗਰੋਂ ਹੋਇਆ। ਬੇਕਾਬੂ ਬੱਸ ਬਿਜਲੀ ਦੇ ਖੰਭੇ ਨੂੰ ਤੋੜਦੀ ਹੋਈ ਸੜਕ ’ਤੇ ਹੀ ਪਲਟ ਗਈ।

ਜਾਣਕਾਰੀ ਅਨੁਸਾਰ ਜੰਮੂ ਤੋਂ ਰਾਜਸਥਾਨ ਵਾਇਆ ਸੀਕਰ ਹੋ ਕੇ ਪੰਜਾਬ ਪੁੱਜੀ ਨਿੱਜੀ ਬੱਸ ਏ ਆਰ 0 1 ਕਿਊ 2771, ਜਦੋਂ ਘੱਗਾ ਪਹੁੰਚੀ ਤਾਂ ਡਰਾਈਵਰ ਸੰਤੁਲਨ ਗੁਆ ਬੈਠਿਆ, ਜਿਸ ਕਾਰਨ ਬੱਸ ਸੜਕ ਕਿਨਾਰੇ ਖੰਭੇ ਵਿੱਚ ਜਾ ਵੱਜੀ ਅਤੇ ਸੜਕ ਦੇ ਵਿਚਕਾਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਵਿੱਚ ਸਵਾਰ ਦਰਜਨ ਦੇ ਕਰੀਬ ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ।

Advertisement

ਜ਼ਖ਼ਮੀਆਂ ਨੂੰ ਮੌਕੇ ‘ਤੇ ਪਹੁੰਚੀਆਂ ਸਰਕਾਰੀ ਅਤੇ ਨਿੱਜੀ ਐਂਬੂਲੈਂਸਾਂ ਰਾਹੀਂ ਤੁਰੰਤ ਸਮਾਣਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਡਾਕਟਰਾਂ ਅਨੁਸਾਰ ਇੱਕ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਿਆ, ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।

Advertisement

ਬੱਸ ਸੜਕ ਦੇ ਵਿਚਕਾਰ ਪਲਟਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਥਾਣਾ ਘੱਗਾ ਦੇ ਐੱਸ ਐੱਚ ਓ ਜੈਦੀਪ ਸ਼ਰਮਾ ਨੇ ਬੱਸ ਨੂੰ ਸੜਕ ਤੋਂ ਪਾਸੇ ਕਰਵਾਇਆ, ਜਿਸ ਤੋਂ ਬਾਅਦ ਟ੍ਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਜਾ ਸਕਿਆ।

Advertisement
×