ਨਰਸਿੰਗ ਸਟਾਫ ਦੀ ਹੜਤਾਲ ਜਾਰੀ
ਕੁਝ ਸਾਲ ਪਹਿਲਾਂ ਘਟਾਇਆ ਗਰੇਡ ਪੇਅ ਮੁੜ 4600 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਨਰਸਿੰਗ ਸਟਾਫ਼ ਐਸੋਸੀਏਸ਼ਨ ਵੱਲੋਂ ਸੂਬਾਈ ਪ੍ਰਧਾਨ ਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪਟਿਆਲਾ ਸਮੇਤ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ ਵੱਲੋਂ...
Advertisement
ਕੁਝ ਸਾਲ ਪਹਿਲਾਂ ਘਟਾਇਆ ਗਰੇਡ ਪੇਅ ਮੁੜ 4600 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਨਰਸਿੰਗ ਸਟਾਫ਼ ਐਸੋਸੀਏਸ਼ਨ ਵੱਲੋਂ ਸੂਬਾਈ ਪ੍ਰਧਾਨ ਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪਟਿਆਲਾ ਸਮੇਤ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ ਵੱਲੋਂ 26 ਮਾਰਚ ਤੋਂ ਸ਼ੁਰੂ ਕੀਤੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ 2020 ਤੋਂ ਬਾਅਦ ਭਰਤੀ ਨਰਸਿੰਗ ਸਟਾਫ ਨੂੰ ਵੱਡੀ ਆਰਥਿਕ ਸੱਟ ਮਾਰਦਿਆਂ ਗਰੇਡ ਪੇਅ 4600 ਤੋਂ ਘਟਾ ਕੇ 2800 ਰੁਪਏ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜ਼ਰੂਰੀ ਸੇਵਾਵਾਂ, ਖਾਸ ਕਰ ਸਿਹਤ ਸੇਵਾਵਾਂ ਨੂੰ ਨਿਰੰਤਰ ਜਾਰੀ ਰਖਵਾਉਣ ਦੇ ਮਨੋਰਥ ਨਾਲ ਸਰਕਾਰ ਦੇ ਹੜਤਾਲੀ ਨਰਸਿੰਗ ਸਟਾਫ਼ ਖ਼ਿਲਾਫ਼ ਐਸਮਾ ਤਹਿਤ ਸਖਤ ਐਕਸ਼ਨ ਲੈਣ ਦਾ ਪੱਤਰ ਵੀ ਜਾਰੀ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਨਰਸਿੰਗ ਸਟਾਫ਼ ਹੜਤਾਲ ਲਈ ਬਜਿੱਦ ਹੈ।
Advertisement
Advertisement
×

