DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੁਰਾ ਵਿੱਚ ਕਿਸੇ ਨੂੰ ਵੀ ਬਹੁਮੱਤ ਨਹੀਂ

ਕਾਂਗਰਸ ਅਤੇ ਭਾਜਪਾ ਨੂੰ 9-9 ਸੀਟਾਂ; ‘ਆਪ’ ਸੱਤ ਸੀਟਾਂ ’ਤੇ ਜੇਤੂ

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਦਫ਼ਤਰ ਅੱਗੇ ਖ਼ੁਸ਼ੀ ਮਨਾਉਂਦੇ ਹੋਏ ਭਾਜਪਾ ਵਰਕਰ।
Advertisement

ਰਾਜਪੁਰਾ ਦੇ 31 ਵਾਰਡਾਂ ਦੇ ਨਗਰ ਕੌਂਸਲ ਚੋਣ ਨਤੀਜਿਆਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਅੱਜ ਐਲਾਨੇ ਨਤੀਜਿਆਂ ਅਨੁਸਾਰ ਕਾਂਗਰਸ ਤੇ ਭਾਜਪਾ ਨੂੰ 9-9, ਆਮ ਆਦਮੀ ਪਾਰਟੀ ਨੂੰ 7 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ, ਜਦਕਿ 2 ਆਜ਼ਾਦ ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ।

ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 15 ਤੋਂ ਰੂਬੀ, ਵਾਰਡ 18 ਤੋਂ ਮੁਨੀਸ਼ ਕੁਮਾਰ ਬੱਬੀ, ਵਾਰਡ 19 ਤੋਂ ਕਮਲਪ੍ਰੀਤ ਕੌਰ, ਵਾਰਡ 22 ਤੋਂ ਮਨਦੀਪ ਸਿੰਘ ਡਿੰਪੀ ਰਾਣਾ, ਵਾਰਡ 23 ਤੋਂ ਰੁਪਿੰਦਰ ਕੌਰ ਚੀਮਾ, ਵਾਰਡ 24 ਤੋਂ ਅਮਨਦੀਪ ਸਿੰਘ ਨਾਗੀ, ਵਾਰਡ 26 ਤੋਂ ਅਮਰ ਸਿੰਘ, ਵਾਰਡ 27 ਤੋਂ ਦਰਸ਼ਨ ਕੌਰ ਅਤੇ ਵਾਰਡ 28 ਤੋਂ ਅਮਿਤ ਕੁਮਾਰ ਟਿੰਕੂ ਜੇਤੂ ਰਹੇ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜੇਤੂਆਂ ਨੂੰ ਵਧਾਈ ਦਿੱਤੀ।

Advertisement

ਭਾਜਪਾ ਵੱਲੋਂ ਵਾਰਡ 3 ਤੋਂ ਰੁਪਿੰਦਰ ਕੌਰ, ਵਾਰਡ 5 ਤੋਂ ਮੋਨਿਕਾ ਸ਼ਰਮਾ, ਵਾਰਡ 8 ਤੋਂ ਪ੍ਰਤੀਕ ਕੁਮਾਰ, ਵਾਰਡ 9 ਤੋਂ ਰੰਜਨਾ ਵਰਮਾ, ਵਾਰਡ 10 ਤੋਂ ਹਿਮਾਂਸ਼ੂ ਸਪਰਾ, ਵਾਰਡ 12 ਤੋਂ ਰੁਪਿੰਦਰ ਰੂਬੀ ਅਤੇ ਵਾਰਡ 25 ਤੋਂ ਆਸ਼ਾ ਰਾਣੀ ਨੇ ਜਿੱਤ ਦਰਜ ਕਰਵਾਈ। ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਸਾਰੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।

Advertisement

ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵਾਰਡ 6 ਤੋਂ ਕ੍ਰਿਸ਼ਨ ਫੌਜੀ, ਵਾਰਡ 11 ਤੋਂ ਸੁਖਦੇਵ ਕੌਰ, ਵਾਰਡ 13 ਤੋਂ ਰਾਜਬੀਰ ਕੌਰ, ਵਾਰਡ 14 ਤੋਂ ਰਿਤੇਸ਼ ਬਾਂਸਲ, ਵਾਰਡ 16 ਤੋਂ ਪ੍ਰਵੀਨ ਛਾਬੜਾ, ਵਾਰਡ 17 ਤੋਂ ਕਲਪਨਾ ਕੁਕਰੇਜ਼ਾ ਅਤੇ ਵਾਰਡ 20 ਤੋਂ ਰਮਨਜੀਤ ਟਿਵਾਣਾ ਨੇ ਜਿੱਤ ਹਾਸਲ ਕੀਤੀ।

ਵਾਰਡ ਨੰਬਰ 7 ’ਚ ਪਰਚੀ ਰਾਹੀਂ ਜਿੱਤੀ ਭਾਜਪਾ ਆਗੂ

ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 7 ਦਾ ਚੋਣ ਨਤੀਜਾ ਦੇਰ ਸ਼ਾਮ ਤੱਕ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਮ ਆਦਮੀ ਪਾਰਟੀ ਦੀ ਉਮੀਦਵਾਰ ਚਾਰੂ ਚੌਧਰੀ ਅਤੇ ਭਾਜਪਾ ਦੀ ਨੀਲਮ ਮਹਿਤਾ ਵਿਚਾਲੇ ਮੁਕਾਬਲਾ ਬਰਾਬਰ ਰਹਿਣ ਕਾਰਨ ਨਤੀਜਾ ਅਟਕ ਗਿਆ। ਪ੍ਰਸ਼ਾਸਨ ਵੱਲੋਂ ਵੋਟਾਂ ਦੀ ਤਿੰਨ ਵਾਰ ਗਿਣਤੀ ਕਰਵਾਈ ਗਈ, ਪਰ ਹਰ ਵਾਰ ਦੋਵੇਂ ਉਮੀਦਵਾਰ ਬਰਾਬਰੀ ’ਤੇ ਰਹੇ। ਮੁੱਖ ਵਿਵਾਦ ਇੱਕ ਰੱਦ ਹੋਈ ਵੋਟ ਨੂੰ ਲੈ ਕੇ ਖੜ੍ਹਾ ਹੋਇਆ, ਜਿਸ ਕਾਰਨ ਨਤੀਜਾ ਸ਼ਾਮ 7 ਵਜੇ ਤੱਕ ਲਟਕਦਾ ਰਿਹਾ। ਅਖ਼ੀਰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਪਰਚੀ ਸਿਸਟਮ ਰਾਹੀਂ ਫ਼ੈਸਲਾ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਪਵਾਈਆਂ ਪਰਚੀਆਂ ਵਿੱਚੋਂ ਭਾਜਪਾ ਉਮੀਦਵਾਰ ਨੀਲਮ ਮਹਿਤਾ ਦਾ ਨਾਂ ਨਿਕਲਿਆ, ਜਿਸ ਮਗਰੋਂ ਭਾਜਪਾ ਸਮਰਥਕਾਂ ਨੇ ਜਸ਼ਨ ਮਨਾਇਆ।

Advertisement
×