ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਖ਼ਿਲਾਫ ਬੇਭਰੋਸਗੀ ਮਤਾ ਪਾਸ : The Tribune India

ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਖ਼ਿਲਾਫ ਬੇਭਰੋਸਗੀ ਮਤਾ ਪਾਸ

ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਖ਼ਿਲਾਫ ਬੇਭਰੋਸਗੀ ਮਤਾ ਪਾਸ

ਬਲਾਕ ਸਮਿਤੀ ਭਵਾਨੀਗੜ੍ਹ ਦੀ ਮੀਟਿੰਗ ਵਿੱਚ ਬੇਭਰੋਸਗੀ ਮਤਾ ਪਾਸ ਕਰਨ ਉਪਰੰਤ ਇਕਮੁੱਠਤਾ ਜ਼ਾਹਿਰ ਕਰਦੇ ਹੋਏ ਮੈਂਬਰ।

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 6 ਦਸੰਬਰ

ਇੱਥੇ ਐੱਸਡੀਐੱਮ ਭਵਾਨੀਗੜ੍ਹ ਵਨੀਤ ਕੁਮਾਰ ਦੀ ਦੇਖ ਰੇਖ ਹੇਠ ਬਲਾਕ ਸਮਿਤੀ ਭਵਾਨੀਗੜ੍ਹ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਬੁਲਾਈ ਗਈ ਤੀਜੀ ਵਾਰ ਮੀਟਿੰਗ ਵਿੱਚ ਬਲਾਕ ਸਮਿਤੀ ਮੈਂਬਰਾਂ ਦੇ ਕੁੱਲ 17 ਮੈਂਬਰਾਂ ਵਿੱਚੋਂ ਹਾਜ਼ਰ 13 ਮੈਂਬਰਾਂ ਵੱਲੋਂ ਬੇਭਰੋਸਗੀ ਮਤਾ ਪਾਸ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਵਨੀਤ ਕੁਮਾਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਹਾਜ਼ਰ 13 ਮੈਂਬਰ ਹਰਪ੍ਰੀਤ ਕੌਰ, ਦਰਸ਼ਨ ਸਿੰਘ, ਹਰਜਿੰਦਰ ਕੌਰ, ਇੰਦਰਜੀਤ ਸਿੰਘ, ਗੁਰਧਿਆਨ ਦਾਸ, ਜਸਵਿੰਦਰ ਕੌਰ, ਰਾਜ ਕੌਰ, ਰਜਿੰਦਰ ਸਿੰਘ, ਹਰੀ ਸਿੰਘ ਫੱਗੂਵਾਲਾ, ਚਰਨਜੀਤ ਕੌਰ ਰੇਤਗੜ੍ਹ, ਬਿਕਰਮਜੀਤ ਸਿੰਘ, ਮਦਨ ਸਿੰਘ ਅਤੇ ਦੀਪਕ ਰਾਣੀ ਵੱਲੋਂ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖਿਲਾਫ ਬੇਭਰੋਸਗੀ ਮਤਾ ਪਾਸ ਕਰਕੇ ਚੇਅਰਮੈਨੀ ਤੋਂ ਲਾਹ ਦਿੱਤਾ ਗਿਆ।

ਦੂਜੇ ਪਾਸੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਪ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨ ਵੱਲੋਂ ਸੰਮਤੀ ਮੈਂਬਰਾਂ ਨੂੰ ਜਬਰੀ ਚੁੱਕ ਕੇ ਮਤਾ ਪਾਸ ਕਰਵਾਇਆ ਗਿਆ ਹੈ, ਜੋ ਕਿ ਲੋਕਤੰਤਰ ਦਾ ਘਾਣ ਹੈ। ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਬਲਾਕ ਸਮਿਤੀ ਮੈਂਬਰਾਂ ਵੱਲੋਂ ਬੇਭਰੋਸਗੀ ਮਤਾ ਪਾਸ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਬਲਾਕ ਸਮਿਤੀ ਮੈਂਬਰਾਂ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਹੈ। ਪ੍ਰਸ਼ਾਸਨ ਵੱਲੋਂ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀ ਕੀਤੀ ਗਈ। 

ਪਰਮਪਾਲ ਸਿੰਘ ਸੋਨੀ ਬਣੇ ਬਲਾਕ ਸਮਿਤੀ ਜ਼ੋਨ 13 ਦੇ ਚੇਅਰਮੈਨ

ਪਰਮਪਾਲ ਸਿੰਘ ਸੋਨੀ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਬਰਿੰਦਰ ਗੋਇਲ, ਐੱਸਡੀਐੱਮ ਮੂਨਕ ਤੇ ਹੋਰ।

ਮੂਨਕ (ਕਰਮਵੀਰ ਸੈਣੀ): ਬਲਾਕ ਸਮਿਤੀ ਜ਼ੋਨ 13 ਦੀਆਂ ਹਾਲ ’ਚ ਹੋਈਆਂ ਚੋਣਾਂ ਤੋਂ ਬਾਅਦ ਚੇਅਰਮੇਨ ਦੀ ਚੋਣ ਸਥਾਨਕ ਬੀ.ਡੀ.ਪੀ.ਓ. ਬਲਾਕ ਅੰਨਦਾਣਾ ਐਂਟ ਮੂਨਕ ਦੇ ਦਫਤਰ ਵਿੱਚ ਐੱਸ.ਡੀ.ਐੱਮ. ਸੂਬਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਦੀ ਹਾਜ਼ਰੀ ਵਿੱਚ ਬਲਾਕ ਦੇ ਚੁਣੇ ਹੋਏ 15 ਵਿੱਚੋਂ 15 ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਵਿੱਚੋਂ ਪਰਮਪਾਲ ਸਿੰਘ ਸੋਨੀ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ। ਜਸਵਿੰਦਰ ਕੌਰ ਪਿੰਡ ਡੂਡੀਆਂ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਬੀ.ਡੀ.ਪੀ. ਓ ਸਰਬਜੀਤ ਕੌਰ ਤੇ ਭੱਲਾ ਸਿੰਘ, ਮੁਨਸੀ ਸਿੰਘ, ਬਲਜੀਤ ਕੌਰ, ਸੰਤ ਰੂਪ ਸਿੰਘ, ਸੁਲੇਖ ਚੰਦ, ਕਿਰਨਾ ਦੇਵੀ, ਵਕੀਲ ਮਛਾਲ ਆਦਿ ਬਲਾਕ ਸੰਮਤੀ ਮੈਂਬਰ, ਗੌਰਵ ਗੋਇਲ, ਬੱਬੂ ਸਿੰਗਲਾ, ਪ੍ਰਕਾਸ਼ ਸਿੰਘ, ਜੋਗੀ ਰਾਮ, ਕਰਮਵੀਰ ਸਿੰਘ, ਸਤੀਸ਼ ਗੋਇਲ, ਤਰਸੇਮ ਰਾਓ ਮੂਨਕ, ਮੱਖਣ ਸਿੰੰਗਲਾ, ਸੰਜੀਵ ਕੁਮਾਰ ਕਾਲੂ, ਸੁਖਵਿੰਦਰ ਸਿੰਘ ਸਰਪੰਚ ਪਿੰਡ ਗਨੌਟਾ, ਜਗਰੂਪ ਸਿੰਘ ਪਿੰਡ ਭੂਦੜਭੈਣੀ, ਦਰਸ਼ਨ ਸਿੰਘ ਡੂਡੀਆ ਆਦਿ ਨੇ ਨਵੇਂ ਚੁਣੇ ਚੇਅਰਮੈਨ ਪਰਮਪਾਲ ਸਿੰਘ ਸੋਨੀ ਅਤੇ ਵਾਇਸ ਚੇਅਰਮੈਨ ਜਸਵਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਐੱਮ.ਐੱਲ.ਏ ਨੇ ਕਿਹਾ ਕਿ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵੱਧ ਤੋਂ ਵੱਧ ਵਿਕਾਸ ਕੰਮ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All