ਰਾਜਪੁਰਾ ਸਿਵਲ ਹਸਪਤਾਲ ’ਚ ਨਿੱਕੂ ਵਾਰਡ ਸ਼ੁਰੂ
ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਨਿੱਕੂ ਵਾਰਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਰਿਬਨ ਕੱਟ ਕੇ ਵਾਰਡ ਦੀ ਸ਼ੁਰੂਆਤ ਕੀਤੀ। ਵਿਧਾਇਕਾ ਨੇ...
ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਨਿੱਕੂ ਵਾਰਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਰਿਬਨ ਕੱਟ ਕੇ ਵਾਰਡ ਦੀ ਸ਼ੁਰੂਆਤ ਕੀਤੀ। ਵਿਧਾਇਕਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਰਾਜਪੁਰਾ ਇਲਾਕੇ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵੱਲ ਇਹ ਮਹੱਤਵਪੂਰਨ ਕਦਮ ਹੈ। ਨਿੱਕੂ ਵਾਰਡ ਦੇ ਸ਼ੁਰੂ ਹੋਣ ਨਾਲ ਹੁਣ ਨਵਜੰਮੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿੱਚ ਰੈਫਰ ਕਰਨ ਦੀ ਲੋੜ ਘੱਟ ਪਵੇਗੀ। ਉਨ੍ਹਾਂ ਨੂੰ ਇਥੇ ਹੀ ਉੱਚ ਪੱਧਰੀ ਇਲਾਜ ਅਤੇ ਸਹੂਲਤਾਂ ਪ੍ਰਾਪਤ ਹੋਣਗੀਆਂ। ਡਾ. ਸ਼ਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰਡ ਵਿੱਚ ਆਧੁਨਿਕ ਮਸ਼ੀਨਾਂ ਅਤੇ ਤਜਰਬੇਕਾਰ ਮੈਡੀਕਲ ਸਟਾਫ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਸੰਕਟਮਈ ਹਾਲਤ ਵਾਲੇ ਬੱਚਿਆਂ ਦਾ ਵੀ ਸਫਲ ਇਲਾਜ ਕੀਤਾ ਜਾ ਸਕੇਗਾ। ਇਸ ਸਮਾਗਮ ਵਿੱਚ ਸੰਦੀਪ, ਇੰਦਰ ਸਪਰਾ, ਮੇਟਰਨ ਇੰਦਰਰੂਪ ਕੌਰ ਸਣੇ ਡਾਕਟਰ, ਸਟਾਫ ਮੈਂਬਰ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਵੀ ਮੌਜੂਦ ਰਹੇ।

