New Sewerage line work starts in Bharaj: ਭਰਾਜ ’ਚ ਪਵੇਗੀ ਨਵੀਂ ਸੀਵਰੇਜ ਲਾਈਨ
ਕਰੀਬ 28 ਲੱਖ ਰੁਪਏ ਵਿੱਚ ਮੁਕੰਮਲ ਹੋਵੇਗਾ ਕੰਮ
Advertisement
ਪਿੰਡ ਭਰਾਜ ਦੇ ਵਸਨੀਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦੇਣ ਦੇ ਮੰਤਵ ਨਾਲ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਵਿੱਚ ਕਰੀਬ 28 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਨਵੀਂ ਸੀਵਰੇਜ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਵਿਧਾਇਕਾ ਭਰਾਜ ਦੀ ਤਰਫੋਂ ਉਨ੍ਹਾਂ ਦੇ ਪੀ ਏ ਗੁਰਵਿੰਦਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰਵਾਈ।
ਇਸ ਸਬੰਧੀ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।ਇਸ ਮੌਕੇ ਸਮਿਤੀ ਮੈਂਬਰ ਵਿਕਰਮ ਸਿੰਘ, ਪੰਚ ਕੌਰ ਸਿੰਘ ਤੇ ਜੱਗੀ ਸਿੰਘ, ਨੰਬਰਦਾਰ ਭਵਨ ਸਿੰਘ, ਹਰਮੇਲ ਸਿੰਘ, ਗੁਰਬਿੰਦਰ ਸਿੰਘ ਬੰਟੀ ਅਤੇ ਪਿੰਡ ਵਾਸੀ ਹਾਜ਼ਰ ਸਨ।
Advertisement
Advertisement
Advertisement
×

