DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਭਾ ਕਤਲ ਕੇਸ: ਦੋ ਮੁਲਜ਼ਮ ਗ੍ਰਿਫਤਾਰ

ਸਿਆਸੀ ਆਗੂਆਂ ਵੱਲੋਂ ਪਰਿਵਾਰ ਨਾਲ ਮੁਲਾਕਾਤ

  • fb
  • twitter
  • whatsapp
  • whatsapp
Advertisement

ਨਾਭਾ ਵਿਚ ਬੀਤੀ ਦਿਨ ਵਾਪਰੇ ਪੁਲੀਸ ਹੌਲਦਾਰ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਮੌਕੇ ਪੁਲੀਸ ਨੇ ਚਾਰ ਜਣਿਆਂ ਨੂੰ ਨਾਮਜ਼ਦ ਕਰਕੇ ਅਤੇ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮ ਨਾਭਾ ਦੇ ਬੌੜਾਂ ਗੇਟ ਨਜ਼ਦੀਕ ਵਾਲਮੀਕਿ ਬਸਤੀ ਦੇ ਵਸਨੀਕ ਹਨ। ਪੁਲੀਸ ਮੁਤਾਬਕ ਮਾਮੂਲੀ ਪੈਸਿਆਂ ਨੂੰ ਲੈ ਕੇ ਇਨ੍ਹਾਂ ਦੀ ਪੁਲੀਸ ਮੁਲਾਜ਼ਮ ਨਾਲ ਬਹਿਸ ਹੋਈ ਜਿਸ ਮਗਰੋਂ ਦੂਜੀ ਧਿਰ ਨੇ ਆਪਣੇ ਸਾਥੀ ਸੱਦ ਲਏ ਤੇ ਪੁਲੀਸ ਮੁਲਾਜ਼ਮ ਅਮਨਦੀਪ ਸਿੰਘ ਤੇ ਉਸ ਦੇ ਭਰਾ ਨਵਦੀਪ ਸਿੰਘ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਅਮਨਦੀਪ ਦੀ ਮੌਤ ਹੋ ਗਈ ਅਤੇ ਨਵਦੀਪ ਜ਼ਖਮੀ ਹੋ ਗਿਆ।

ਅੱਜ ਵਿਧਾਇਕ ਦੇਵ ਮਾਨ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮ੍ਰਿਤਕ ਦੇ ਪਿਤਾ ਨਾਲ ਫੋਨ ’ਤੇ ਗੱਲ ਕੀਤੀ। ਦੂਜੇ ਪਾਸੇ ਪੁਲੀਸ ਵੱਲੋਂ ਮੁਲਜ਼ਮਾਂ ਦੇ ਘਰਾਂ ਵਿਚ ਛਾਪੇਮਾਰੀ ਜਾਰੀ ਹੈ।

Advertisement

ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਭਾਵੇਂ ਮ੍ਰਿਤਕ ਦਾ ਭਰਾ ਨਵਦੀਪ ਸਿੰਘ ਖਤਰੇ ਤੋਂ ਬਾਹਰ ਹੈ ਪਰ ਦਵਾਈਆਂ ਦੇ ਪ੍ਰਭਾਵ ਹੇਠ ਹੈ ਤੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ ਜਿਸ ਕਾਰਨ ਜਲਦ ਹੀ ਸਾਰੇ ਮੁਲਜ਼ਮ ਫ਼ੜ ਲਏ ਜਾਣਗੇ।

Advertisement

Advertisement
×